ਸ਼ਾਹਕੋਟ- ਥਾਣਾ ਸ਼ਾਹਕੋਟ ਦੀ ਪੁਲਸ ਵੱਲੋਂ ਲੁਧਿਆਣਾ ਤੋਂ ਟਰੇਨ ਵਿਚ ਆ ਕੇ ਚੋਰੀਆਂ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਓਂਕਾਰ ਸਿੰਘ ਬਰਾੜ ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗੋਬਿੰਦ ਨਗਰ ਮਲਸੀਆਂ ਘਰ ਵਿੱਚੋਂ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 24 ਮਈ ਨੂੰ ਦਲਵੀਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਗੋਬਿੰਦ ਨਗਰ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਕੁੜੀ ਕੋਲ ਮਲਸੀਆ ਵਿਖੇ ਆਈ ਹੋਈ ਸੀ। ਜਦੋਂ ਉਸ ਨੇ ਮਿਤੀ 21.04.2025 ਨੂੰ ਆਪਣੇ ਘਰ ਜਾ ਕੇ ਵੇਖਿਆ ਤਾਂ ਘਰ ਦੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਦਾ ਸਾਮਾਨ ਖਿਲਰਿਆ ਪਿਆ ਸੀ।
ਇਹ ਵੀ ਪੜ੍ਹੋ: ਪੰਜਾਬੀਆਂ ਲਈ Good News, ਹੁਣ ਆਦਮਪੁਰ ਤੋਂ ਇਸ ਰੂਟ ਲਈ ਸ਼ੁਰੂ ਹੋਵੇਗੀ ਸਿੱਧੀ ਫਲਾਈਟ
ਜਾਂਚ ਕਰਨ ਮਗਰੋਂ ਪਾਇਆ ਗਿਆ ਕਿ ਘਰ ਵਿੱਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ ਕਰੀਬ 10 ਹਜ਼ਾਰ ਰੁਪਏ ਨਕਦੀ ਦੀ ਚੋਰੀ ਹੋਣੀ ਪਾਈ ਗਈ, ਜਿਸ 'ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਚੋਰੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਦੋਸ਼ੀ ਅਰਜੁਨ ਪ੍ਰਸਾਦ ਪੁੱਤਰ ਜਗਦੀਸ਼ ਪ੍ਰਸਾਦ ਵਾਸੀ ਪਿੰਡ ਮਹਾਰਾਣੀ ਥਾਣਾ ਮਸਰਹੀਆਂ ਜ਼ਿਲ੍ਹਾ ਗੋਰਖਪੁਰ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਗਲੀ ਨੰਬਰ 04 ਟਿੱਬਾ ਰੋਡ ਸਮਰਾਲਾ ਚੌਂਕ ਲੁਧਿਆਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ, ਤੇਜ਼ ਹਨ੍ਹੇਰੀ-ਝੱਖੜ ਦੇ ਨਾਲ ਪਿਆ ਮੀਂਹ
ਪੁੱਛਗਿੱਛ ਦੌਰਾਨ ਅਰਜੁਨ ਪ੍ਰਸਾਦ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਉਹ ਰੋਜ਼ਾਨਾ ਰਾਤ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਟਰੇਨ ਵਿੱਚ ਬੈਠ ਕੇ ਕਦੇ ਨੂਰਮਹਿਲ, ਮਲਸੀਆਂ, ਲੋਹੀਆਂ ਵਿਖੇ ਉਤਰ ਜਾਂਦਾ ਸੀ ਅਤੇ ਰੇਲਵੇ ਸਟੇਸ਼ਨ ਨੇੜੇ ਪੈਂਦੇ ਪਿੰਡਾਂ ਵਿੱਚ ਪੈਦਲ ਜਾ ਕੇ ਬੰਦ ਪਏ ਘਰਾਂ ਵਿੱਚ ਚੋਰੀ ਕਰ ਲੈਦਾ ਸੀ ਅਤੇ ਵਾਪਸ ਲੁਧਿਆਣਾ ਵਿਖੇ ਚਲਾ ਜਾਂਦਾ ਸੀ। ਉਸ ਨੇ ਕਰੀਬ 1 ਮਹੀਨਾਂ ਪਹਿਲਾਂ ਗੋਬਿੰਦ ਨਗਰ ਮਲਸੀਆਂ ਤੋਂ ਬੰਦ ਪਏ ਘਰ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ ਅਤੇ ਕਰੀਬ 2 ਮਹੀਨੇ ਪਹਿਲਾਂ ਪਿੰਡ ਕੰਦੋਲਾ ਕਲਾ ਥਾਣਾ ਨੂਰਮਹਿਲ ਤੋਂ ਬੰਦ ਪਏ ਘਰ ਵਿੱਚੋਂ ਸਕੂਟਰੀ ਚੋਰੀ ਕੀਤੀ ਸੀ। ਇਹ ਸਕੂਟਰੀ ਚੋਰੀ ਕਰਕੇ ਉਸ ਨੇ ਆਪਣੇ ਸਾਥੀ ਰਵੀ ਕੁਮਾਰ ਪੁੱਤਰ ਜਸਪਾਲ ਵਾਸੀ ਮਕਾਨ ਨੰਬਰ 432 ਸਟਾਰ ਸਿਟੀ ਕਾਲੋਨੀ ਟਿੱਬਾ ਰੋਡ ਲੁਧਿਆਣਾ ਨੂੰ ਦੇ ਦਿੱਤੀ ਸੀ, ਜਿਸ 'ਤੇ ਰਵੀ ਕੁਮਾਰ ਉਕਤ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇਨ੍ਹਾਂ ਪਾਸੋਂ ਚੋਰੀ ਕੀਤੇ ਹੋਏ ਗਹਿਣੇ-ਚਾਂਦੀ ਦੀਆਂ ਝਾਜਰਾਂ, ਇਕ ਸੋਨੇ ਦੀ ਚੈਨ ਅਤੇ ਇਕ ਸਕੂਟਰੀ ਐਕਟਿਵਾ ਨੰਬਰ PB-91-C-0364 ਬਰਾਮਦ ਕੀਤੀ ਗਈ ਹੈ। ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ ਭੈਣ ਨਾਲ ਕੀਤਾ ਰੂਹ ਕੰਬਾਊ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਆਂ ਲਈ Good News, ਹੁਣ ਆਦਮਪੁਰ ਤੋਂ ਇਸ ਰੂਟ ਲਈ ਸ਼ੁਰੂ ਹੋਵੇਗੀ ਸਿੱਧੀ ਫਲਾਈਟ
NEXT STORY