ਇੰਟਰਨੈਸ਼ਨਲ ਡੈਸਕ- ਦੱਖਣੀ ਲਿਬਨਾਨ ’ਚ ਇਕ ਸਿਹਤ ਕੇਂਦਰ ’ਤੇ ਇਜ਼ਰਾਈਲ ਦੇ ਹਮਲੇ ’ਚ 12 ਮੈਡੀਕਲ ਮੁਲਾਜ਼ਮਾਂ ਦੀ ਮੌਤ ਹੋ ਗਈ, ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਦੋਂਕਿ 4 ਹੋਰ ਲਾਪਤਾ ਹਨ। ਬੁਰਜ ਕਾਲਾਉਈਆ ਪਿੰਡ ’ਚ ਹਿਜ਼ਬੁੱਲਾ ਦੀ ਸਿਹਤ ਸ਼ਾਖਾ ‘ਇਸਲਾਮਿਕ ਹੈਲਥ ਸੁਸਾਇਟੀ’ ਵੱਲੋਂ ਸੰਚਾਲਿਤ ਇਕ ਕੇਂਦਰ ’ਤੇ 13 ਮਾਰਚ ਨੂੰ ਇਹ ਹਮਲਾ ਕੀਤਾ ਗਿਆ।
ਪਿਛਲੇ 2 ਹਫ਼ਤਿਆਂ ’ਚ ਇਸ ਸੁਸਾਇਟੀ ਦੇ 24 ਮੈਂਬਰ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਦੀ ਫ਼ੌਜ ਨਾ ਸਿਰਫ ਹਿਜ਼ਬੁੱਲਾ ਦੀਆਂ ਫ਼ੌਜੀ ਜਾਇਦਾਦਾਂ, ਸਗੋਂ ਉਸ ਦੀਆਂ ਗੈਰ-ਫ਼ੌਜੀ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਇਜ਼ਰਾਈਲ ਨੇ ਸਿਹਤ ਕੇਂਦਰਾਂ ਤੋਂ ਇਲਾਵਾ ਹਿਜ਼ਬੁੱਲਾ ਦੀ ਵਿੱਤੀ ਸ਼ਾਖਾ ‘ਅਲ-ਕਰਦ ਅਲ-ਹਸਨ’ ਦੀਆਂ ਇਕ ਦਰਜਨ ਤੋਂ ਵੱਧ ਸ਼ਾਖਾਵਾਂ ਨੂੰ ਵੀ ਤਬਾਹ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਖ਼ੁਦਕੁਸ਼ੀ ਮਾਮਲੇ 'ਚ MLA ਭੁੱਲਰ ਸਣੇ 3 ਖ਼ਿਲਾਫ਼ FIR ਦਰਜ
ਹੋਰ ਹਮਲਿਆਂ ’ਚ ਹਿਜ਼ਬੁੱਲਾ ਦੇ ‘ਅਲ-ਮਨਾਰ’ ਟੈਲੀਵਿਜ਼ਨ ਹੈੱਡਕੁਆਰਟਰ ਤੇ ‘ਅਲ-ਨੂਰ’ ਰੇਡੀਓ ਸਟੇਸ਼ਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹਮਲਿਆਂ ’ਚ ਸਮੂਹ ਦੇ ‘ਅਮਾਨਾ’ ਗੈਸ ਸਟੇਸ਼ਨਾਂ ਅਤੇ ਰਿਆਇਤੀ ਦਰ ’ਤੇ ਸਾਮਾਨ ਦੇਣ ਵਾਲੀਆਂ ‘ਸੱਜਾਦ’ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਬੁੱਧਵਾਰ ਨੂੰ ਮੱਧ ਬੈਰੂਤ ’ਚ ਇਕ ਅਪਾਰਟਮੈਂਟ ’ਤੇ ਹੋਏ ਇਜ਼ਰਾਈਲੀ ਹਵਾਈ ਹਮਲੇ ’ਚ ਹਿਜ਼ਬੁੱਲਾ ਦੇ ਅਲ-ਮਨਾਰ ਟੀ. ਵੀ. ਦੇ ਸਿਆਸੀ ਪ੍ਰੋਗਰਾਮਾਂ ਦੇ ਮੁਖੀ ਮੁਹੰਮਦ ਸ਼ੇਰੀ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਇਜ਼ਰਾਈਲ ਹਿਜ਼ਬੁੱਲਾ ’ਤੇ ਸਿਹਤ ਕੇਂਦਰਾਂ ਦੀ ਫ਼ੌਜੀ ਮਨੋਰਥਾਂ ਲਈ ਵਰਤੋਂ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਆਟਲ 'ਚ ਭਲਕੇ ਪੈਣਗੀਆਂ ਰੈਫਰੈਂਡਮ ਦੀਆਂ ਵੋਟਾਂ ! ਕਈ ਦੇਸ਼ਾਂ ਤੋਂ ਪਹੁੰਚੇ SFJ ਦੇ ਕਾਰਕੁੰਨ
NEXT STORY