ਜਲੰਧਰ (ਗੁਲਸ਼ਨ)- ਬੀਤੇ ਦਿਨੀਂ ਕਠੂਆ ਸਟੇਸ਼ਨ ਤੋਂ ਬਿਨਾਂ ਡਰਾਈਵਰ ਅਤੇ ਗਾਰਡ ਦੇ 78 ਕਿਲੋਮੀਟਰ ਚੱਲਣ ਵਾਲੀ ਮਾਲ ਗੱਡੀ ਦੀ ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਅਲਰਟ ਮੋਡ ’ਤੇ ਹੈ। ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਸਟੇਸ਼ਨਾਂ ’ਤੇ ਲਗਾਤਾਰ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਡਿਵੀਜ਼ਨ ਦੀ ਅਸਿ. ਅਪਰੇਟਿੰਗ ਮੈਨੇਜਰ ਪਾਇਲ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ਦਾ ਮੁਆਇਨਾ ਕੀਤਾ ਅਤੇ ਯਾਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਾਲ ਗੱਡੀਆਂ ਨੂੰ ਸਟੇਬਲ ਕਰਨ ਦੇ ਤਰੀਕੇ ਨੂੰ ਦੇਖਿਆ।
ਰੇਲਵੇ ਨਿਯਮਾਂ ਅਨੁਸਾਰ ਮਾਲ ਗੱਡੀ ਨੂੰ ਰੋਕਣ ਲਈ ਚੇਨ ਤੇ ਹੈਂਡਬ੍ਰੇਕ ਲਾਉਣ ਤੋਂ ਇਲਾਵਾ ਇਸ ਦੇ ਪਹੀਆਂ ਹੇਠ ਲੱਕੜ ਦੇ ਬਲਾਕ ਲਾਉਣੇ ਜ਼ਰੂਰੀ ਹੁੰਦੇ ਹਨ ਪਰ ਚੈਕਿੰਗ ਦੌਰਾਨ ਡਿਵੀਜ਼ਨਲ ਅਫ਼ਸਰ ਨੇ ਵੇਖਿਆ ਕਿ ਲੱਕੜ ਦੇ ਬਲਾਕ ਪਹੀਆਂ ਦੇ ਹੇਠਾਂ ਢਿੱਲੇ ਢੰਗ ਨਾਲ ਰੱਖੇ ਹੋਏ ਸਨ, ਜਿਸ ਸਬੰਧੀ ਜਿਸ ’ਤੇ ਉਨ੍ਹਾਂ ਸਖ਼ਤ ਕਾਰਵਾਈ ਕੀਤੀ। ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਡਿਊਟੀ ’ਤੇ ਮੌਜੂਦ ਸਟਾਫ਼ ਨੂੰ ਤਾੜਨਾ ਕੀਤੀ। ਜਾਣਕਾਰੀ ਅਨੁਸਾਰ ਕਰਤਾਰਪੁਰ ਤੇ ਲੋਹੀਆ ਸਟੇਸ਼ਨਾਂ ’ਤੇ ਵੀ ਇਸੇ ਤਰ੍ਹਾਂ ਦੇ ਅਚਨਚੇਤ ਨਿਰੀਖਣ ਦੌਰਾਨ ਡਵੀਜ਼ਨਲ ਅਧਿਕਾਰੀਆਂ ਵੱਲੋਂ ਕਮੀਆਂ ਨੂੰ ਵੇਖਦਿਆਂ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਸੂਚਨਾ ਮਿਲੀ ਹੈ। ਬੁੱਧਵਾਰ ਨੂੰ ਡੀ. ਆਰ. ਐੱਮ. ਸੰਜੇ ਸਾਹੂ ਨੇ ਵੀ ਇੰਸਪੈਕਸ਼ਨ ਕਾਰ ’ਚ ਫ਼ਿਰੋਜ਼ਪੁਰ ਤੋਂ ਲੋਹੀਆਂ ਜਾਣ ਵਾਲੀ ਗੱਡੀ ਦਾ ਨਿਰੀਖਣ ਕੀਤਾ ਤੇ ਸਟਾਫ਼ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ 2.0: ਤਿਆਰ ਰਹੇ ਦਿੱਲੀ, ਅੱਜ ਹੋ ਸਕਦੈ ਤਿੱਖੇ ਸੰਘਰਸ਼ ਦਾ ਐਲਾਨ
ਰੇਲਵੇ ਕਰਮਚਾਰੀਆਂ ਨੇ ਟਰੇਨਾਂ ਨੂੰ ਸਥਿਰ ਕਰਨ ਦੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ
ਆਲ ਇੰਡੀਆ ਗਾਰਡ ਕੌਂਸਲ ਨੇ ਹਾਲ ਹੀ ’ਚ ਵਾਪਰੇ ਰੇਲ ਹਾਦਸੇ ਤੋਂ ਬਾਅਦ ਜਲੰਧਰ ਸਟੇਸ਼ਨ ’ਤੇ ਕੰਮ ਕਰਦੇ ਟਰੇਨ ਪ੍ਰਬੰਧਕਾਂ ਦੀ ਕਾਊਂਸਲਿੰਗ ਕੀਤੀ। ਮੰਡਲ ਪ੍ਰਧਾਨ ਪ੍ਰਸ਼ਾਂਤ ਕੁਮਾਰ ਨੇ ਰੇਲ ਮੁਲਾਜ਼ਮਾਂ ਨੂੰ ਰੇਲ ਗੱਡੀਆਂ ਨੂੰ ਸਟੇਬਲ ਕਰਨ ਦੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੌਂਸਲ ਦੇ ਸੰਯੁਕਤ ਜ਼ੋਨਲ ਸਕੱਤਰ ਬ੍ਰਜੇਸ਼ ਕੁਮਾਰ ਨੇ ਰੇਲਗੱਡੀ ਦੇ ਸ਼ੰਟਿੰਗ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਦੁਰਘਟਨਾ ਸਮੇਂ ਟਰੇਨ ਮੈਨੇਜਰ ਦੀਆਂ ਡਿਊਟੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਹਰ ਮਹੀਨੇ ਕੌਂਸਲ ਦੀਆਂ 2 ਮੀਟਿੰਗਾਂ ਹੋਣਗੀਆਂ, ਜਿਸ ’ਚ ਡਿਵੀਜ਼ਨਲ ਅਤੇ ਹੈੱਡਕੁਆਰਟਰ ਪੱਧਰ ’ਤੇ ਜਾਰੀ ਸੁਰੱਖਿਆ ਨਿਯਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਪੁਸ਼ਪਕ ਮਲੀਰਾ, ਵਿਨੈ ਕੁਮਾਰ, ਵਿਸ਼ਾਲ ਵੜੈਚ, ਅਭਿਸ਼ੇਕ ਕੁਮਾਰ, ਜਗਦੀਪ ਕੁਮਾਰ, ਰੋਹਿਤ ਕੁਮਾਰ, ਸੁਮੇਰ ਮੀਨਾ ਸਮੇਤ ਕਈ ਰੇਲਵੇ ਕਰਮਚਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: CM ਮਾਨ ਦਾ ਵੱਡਾ ਬਿਆਨ, ਸੂਬੇ ’ਚ ਵੱਡੇ ਆਗੂਆਂ ਦੇ ਕਾਰਨਾਮਿਆਂ ਨੂੰ ਆਉਣ ਵਾਲੇ ਦਿਨਾਂ ’ਚ ਕੀਤਾ ਜਾਵੇਗਾ ਬੇਨਕਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ 'ਚ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ
NEXT STORY