ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਹੁਸ਼ਿਆਰਪੁਰ ਦੇ ਪੁਲਸ ਥਾਣਿਆਂ ਅਤੇ ਕੁਝ ਚੌਕੀਆਂ ’ਚ ਹਾਦਸਾਗ੍ਰਸਤ ਅਤੇ ਵੱਖ-ਵੱਖ ਕੇਸਾਂ ’ਚ ਬਰਾਮਦ ਤੇ ਜ਼ਬਤ ਕੀਤੇ ਗਏ ਵਾਹਨਾਂ ਦੇ ਅੰਬਾਰ ਲੱਗੇ ਹੋਏ ਹਨ।
ਕਈ ਪੁਲਸ ਥਾਣਿਆਂ ’ਚ ਲੱਗੇ ਟਰੱਕਾਂ, ਬੱਸਾਂ, ਕਾਰਾਂ, ਮੋਟਰਸਾਈਕਲਾਂ, ਸਕੂਟਰਾਂ ਆਦਿ ਦੇ ਢੇਰ ਕਿਸੇ ਕਬਾਡ਼ਖਾਨੇ ਵਰਗਾ ਦ੍ਰਿਸ਼ ਪੇਸ਼ ਕਰ ਰਹੇ ਹਨ।
ਜ਼ਿਲੇ ਦੇ ਥਾਣਿਆਂ ’ਚ ਪਏ ਵਾਹਨਾਂ ਦੀ ਗਿਣਤੀ 1193
ਸਰਕਾਰੀ ਤੌਰ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ਿਲੇ ਦੇ ਸਾਰੇ ਪੁਲਸ ਥਾਣਿਆਂ ’ਚ ਇਸ ਸਮੇਂ 1193 ਵਾਹਨ ਪਏ ਹੋਏ ਹਨ। ਗੈਰ-ਸਰਕਾਰੀ ਅੰਕਡ਼ਿਆਂ ਅਨੁਸਾਰ ਇਨ੍ਹਾਂ ਵਾਹਨਾਂ ਦੀ ਸੰਖਿਆ ਕਿਤੇ ਜ਼ਿਆਦਾ ਹੈ।
ਮਨਹੂਸ ਸਮਝ ਕੇ ਵਾਪਸ ਨਹੀਂ ਲਿਜਾਂਦੇ ਕੁਝ ਲੋਕ ਆਪਣੇ ਵਾਹਨ
ਗੰਭੀਰ ਹਾਦਸਿਆਂ ਨਾਲ ਸਬੰਧਤ ਵਾਹਨਾਂ ਨੂੰ ਕਈ ਮਾਲਕ ਥਾਣਿਆਂ ’ਚੋਂ ਮਨਹੂਸ ਸਮਝ ਕੇ ਵਾਪਸ ਨਹੀਂ ਲਿਜਾਂਦੇ। ਛੋਟੇ-ਮੋਟੇ ਹਾਦਸਿਆਂ ਨਾਲ ਸਬੰਧਤ ਵਾਹਨਾਂ ਨੂੰ ਉਨ੍ਹਾਂ ਦੇ ਮਾਲਕ ਅਦਾਲਤਾਂ ਤੋਂ ਸਪੁਰਦਾਰੀ ਦੇ ਹੁਕਮ ਜਾਰੀ ਕਰਵਾ ਕੇ ਲੈ ਜਾਂਦੇ ਹਨ।
ਵਾਹਨ ਵਾਪਸ ਦੇਣ ਲਈ ਸ਼ੁਰੂ ਕੀਤੀ ਜਾਵੇ ਮੁਹਿੰਮ
ਪੁਲਸ ਵਿਭਾਗ ਨੂੰ ਸਮੇਂ-ਸਮੇਂ ’ਤੇ ਜ਼ਿਲੇ ’ਚੋਂ ਜ਼ਬਤ ਕੀਤੇ ਵਾਹਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਦੇਣ ਲਈ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ।
ਨਕਾਬਪੋਸ਼ਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਕੱਪੜਿਆਂ ਦੀ ਦੁਕਾਨ ’ਚ ਲੁੱਟ
NEXT STORY