ਜਲੰਧਰ— ਪਿੰਡ ਨਾਗਰਾ ਦੀ ਸਰਕਾਰੀ ਡਿਸਪੈਂਸਰੀ ਵਿਖੇ ਮਿਤੀ 7/9/18 ਨੂੰ ਐਸ. ਐਮ. ਓ. ਕਰਤਾਰਪੁਰ ਡਾ. ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰ. ਐਮ. ਓ. ਡਾ. ਸ਼ੋਬਿਤਾ ਦੀ ਅਗਵਾਈ ਹੇਠ ਕੌਮੀ ਪੋਸ਼ਣ ਦਿਵਸ ਮਨਾਇਆ ਗਿਆ। ਇਸ ਦੌਰਾਨ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਪੋਸ਼ਟਿਕ ਆਹਾਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰੀਮੀਅਰ ਡਾਇਗਨੋਸਟਿਕ ਸੈਂਟਰ, ਮਾਡਲ ਹਾਊਸ, ਜਲੰਧਰ ਵਲੋਂ ਗਰਭਵਤੀ ਔਰਤਾਂ ਨੂੰ ਮੁਫਤ ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੰਡੀਆਂ ਗਈਆਂ।
ਇਸ ਕੈਂਪ 'ਚ ਏ. ਐੱਨ. ਐੱਮ. ਜਸਵੀਰ ਕੌਰ ਅਤੇ ਸਪਨਾ, ਫਾਰਮਾਸਿਸਟ ਸੰਦੀਪ ਕੌਰ, ਆਂਗਣਵਾੜੀ ਵਰਕਰ ਬਲਵਿੰਦਰ ਕੌਰ, ਆਸ਼ਾ ਵਰਕਰ ਸੀਮਾ ਅਤੇ ਹੈਲਪਰ ਜੀਤੋ ਮੌਜੂਦ ਸਨ।
ਜਲੰਧਰ: ਬੇਖੌਫ ਲੁਟੇਰਿਆਂ ਨੇ ਔਰਤ ਤੋਂ ਖੋਹਿਆ ਪਰਸ
NEXT STORY