ਜਲੰਧਰ— ਗੁਰੂ ਨਾਨਕ ਮਿਸ਼ਨ ਚੌਕ ਹਸਪਤਾਲ ਤੋਂ ਚੈੱਕਅਪ ਕਰਵਾ ਕੇ ਘਰ ਵਾਪਸ ਜਾ ਰਹੀ ਰਿਕਸ਼ਾ ਸਵਾਰ ਔਰਤ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਲੁਟੇਰੇ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਥਾਣਾ-4 ਦੀ ਪੁਲਸ ਨੇ ਨੇੜੇ ਦੇ ਇਲਾਕੇ 'ਚ ਨਾਕਾਬੰਦੀ ਕਰਵਾ ਦਿੱਤੀ ਪਰ ਪੁਲਸ ਹੱਥ ਘਟਨਾ ਦਾ ਕੋਈ ਸੁਰਾਗ ਨਹੀਂ ਲੱਗਾ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਗੀਤਾ ਦੱਤਾ ਪਤਨੀ ਐੱਸ.ਕੇ. ਦੱਤਾ ਨਿਵਾਸੀ ਮੋਈਯਾਲ ਨਗਰ, ਲਾਡੋਵਾਲੀ ਰੋਡ ਜਲੰਧਰ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਚੱਲ ਰਿਹਾ ਹੈ। ਉਹ ਸਵੇਰੇ ਚੈੱਕਅਪ ਕਰਵਾਉਣ ਆਈ ਸੀ। ਦੁਪਹਿਰ ਨੂੰ ਚੈੱਕਅਪ ਕਰਵਾ ਕੇ ਰਿਕਸ਼ਾ ਲੈ ਕੇ ਜਿਵੇਂ ਹੀ ਘਰ ਦੇ ਲਈ ਰਵਾਨਾ ਹੋਈ ਤਾਂ ਜਿਮਖਾਨਾ ਕਲੱਬ ਦੇ ਕੋਲ ਇਕ ਹੋਟਲ ਦੇ ਨੇੜੇ ਪਿਛਓਂ ਆਏ ਇਕ ਤੇਜ਼ ਰਫਤਾਰ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਦਾ ਪਰਸ ਝਪਟ ਲਿਆ। ਔਰਤ ਮੁਤਾਬਕ ਪਰਸ 'ਚ 11 ਹਜ਼ਾਰ ਰੁਪਏ, ਮੋਬਾਇਲ ਫੋਨ, ਚਸ਼ਮਾ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਫਿਲਹਾਲ ਪੁਲਸ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਦੇਰ ਸ਼ਾਮ ਪੁਲਸ ਨੇ ਔਰਤ ਦੇ ਬਿਆਨਾਂ 'ਤੇ ਅਣਪਛਾਤੇ ਤਿੰਨ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸ਼ਾਹਕੋਟ ਵਿਖੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 10, 11 ਤੇ 12 ਸਤੰਬਰ ਨੂੰ
NEXT STORY