ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਪੁਲਸ ਦੀ ਟੀਮ ਨੇ ਜੀਵਨ ਪੈਲੇਸ ਅਹੀਆਪੁਰ ਨਜ਼ਦੀਕ ਇਕ ਔਰਤ ਨੂੰ ਨਸ਼ੀਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਮਰਜੀਤ ਸਿੰਘ ਅਤੇ ਪਰਮਜੀਤ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੀ ਗਈ ਮੁਲਜ਼ਮ ਦੀ ਪਛਾਣ ਸੀਮਾ ਪਤਨੀ ਰਾਜੇਸ਼ ਕੁਮਾਰ ਨਿਵਾਸੀ ਵਾਰਡ ਨੰਬਰ-8 ਟਾਂਡਾ ਦੇ ਰੂਪ 'ਚ ਹੋਈ ਹੈ। ਔਰਤ ਦੇ ਕਬਜ਼ੇ 'ਚੋਂ ਨਸ਼ੇ ਦੇ 1500 ਕੈਪਸੂਲ ਅਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਝੋਨੇ ਦੀ ਲਿਫਟਿੰਗ ਅਤੇ ਅਦਾਇਗੀ ਨਾ ਹੋਣ ਕਾਰਨ ਮਜ਼ਦੂਰ ਪ੍ਰੇਸ਼ਾਨ
NEXT STORY