ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ ਸੜਕ ਹਾਦਸੇ ਵਿਚ ਮੌਤ ਹੋਣ ’ਤੇ ਇਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਤੀ ਸ਼ਿਕਾਇਤ ਵਿਚ ਦਲੀਪ ਪੁੱਤਰ ਆਵੇਸ਼ ਨਿਵਾਸੀ ਨੇ ਦੱਸਿਆ ਕਿ 19 ਮਈ ਨੂੰ ਉਹ ਅਤੇ ਉਸ ਦੀ ਪਤਨੀ ਆਪਣੇ-ਆਪਣੇ ਕੰਮ ਲਈ ਸਾਈਕਲ ਉੱਤੇ ਜਾ ਰਹੇ ਸਨ। ਉਸ ਦੀ ਪਤਨੀ ਅੱਗੇ ਸੀ ਅਤੇ ਉਹ ਪਿੱਛੇ ਸੀ। ਸਵੇਰੇ 8 ਵਜੇ ਜਦੋਂ ਉਹ ਦੇਸ਼ ਭਗਤ ਕਾਲਜ ਦੇ ਬਰਾਬਰ ਪੁੱਜੇ ਤਾਂ ਉਸ ਕੋਲੋਂ ਇਕ ਟਰੈਕਟਰ ਅਤੇ ਉਸ ਦੇ ਪਿੱਛੇ 2 ਟਰਾਲੀਆਂ ਤੇਜ਼ੀ ਨਾਲ ਲੰਘੀਆਂ।
ਉਸ ਦੇ ਵੇਖਦੇ-ਵੇਖਦੇ ਟਰੈਕਟਰ ਚਾਲਕ ਨੇ ਉਸ ਦੀ ਪਤਨੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਸੜਕ ’ਤੇ ਡਿੱਗ ਪਈ ਅਤੇ ਉਸੇ ਗੰਭੀਰ ਸੱਟਾਂ ਲੱਗੀਆਂ। ਸਾਈਕਲ ਦਾ ਵੀ ਨੁਕਸਾਨ ਹੋਇਆ। ਉਸ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਸਵਾਰੀ ਦਾ ਪ੍ਰਬੰਧ ਕਰਕੇ ਪਤਨੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮੁਲਜ਼ਮ ਜਤਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਨਿਵਾਸੀ ਖੋਖਰ ਥਾਣਾ ਟਾਂਡੇ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਲੰਮਾ ਪਿੰਡ ਚੌਂਕ ਤੋਂ ਲੈ ਕੇ ਮਿਲਕ ਪਲਾਂਟ ਫਲਾਈਓਵਰ ਤੱਕ NHAI ਤਿਆਰ ਕਰਵਾ ਰਹੀ ਆਈਲੈਂਡ
NEXT STORY