ਫਗਵਾੜਾ, (ਹਰਜੋਤ)— ਨਜ਼ਦੀਕੀ ਪਿੰਡ ਪੰਡੋਰੀ ਵਿਖੇ ਖਲਵਾੜਾ-ਘੁੰਮਣਾ ਲਿੰਕ ਰੋਡ 'ਤੇ ਬੱਸ ਅਤੇ ਮੋਟਰਸਾਇਕਲ ਵਿਚਕਾਰ ਆਹਮੋ-ਸਾਹਮਣੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੁਝਾਰ ਸਿੰਘ (26) ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 7, ਗੁਰੂ ਨਾਨਕ ਨਗਰ ਫਗਵਾੜਾ ਆਪਣੇ ਮੋਟਰਸਾਇਕਲ ਸਪਲੈਂਡਰ 'ਤੇ ਟੋਡਰਪੁਰ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਸਵੇਰੇ 10 ਵਜੇ ਦੇ ਕਰੀਬ ਜਦੋਂ ਉਸਨੇ ਪੰਡੋਰੀ ਦੀ ਡਰੇਨ ਦਾ ਪੁਲ ਪਾਰ ਕੀਤਾ ਤਾਂ ਸਾਹਮਣੇ ਤੋਂ ਆ ਰਹੀ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬੱਸ ਨਾਲ ਉਸਦੀ ਆਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਦੌਰਾਨ ਮੋਟਰਸਾਇਕਲ ਸਵਾਰ ਦੀ ਮੌਕੇ 'ਤੇ ਹੀ ਮੌ ਤ ਹੋ ਗਈ। ਪੁਲਸ ਨੇ ਬੱਸ ਡਰਾਈਵਰ ਨੂੰ ਕਾਬੂ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਸ ਰਾਜ ਕਾਲੀ ਦੀ ਆਮਦ ਨਾਲ ਮਹਿਕਿਆ 'ਮਾਝਾ ਹਾਊਸ'
NEXT STORY