ਗੁਰਾਇਆ (ਜ. ਬ.) : ਨਜ਼ਦੀਕੀ ਪਿੰਡ ਬੜਾ ਪਿੰਡ ਵਿਖੇ ਇਕ ਨੌਜਵਾਨ ਵੱਲੋਂ ਘਰ 'ਚ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਸੂਚਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਜਗਦੀਸ਼ ਰਾਜ ਨੇ ਦੱਸਿਆ ਕਿ ਆਸ਼ਾ ਰਾਣੀ ਆਪਣੇ ਪਤੀ ਸੁਰਿੰਦਰ ਸਿੰਘ ਦੀ ਦਵਾਈ ਲੈਣ ਫਗਵਾੜਾ ਗਈ ਹੋਈ ਸੀ, ਪਿੱਛੋਂ ਉਸ ਦਾ ਪੁੱਤਰ ਜਗਤਾਰ, ਜੋ ਵਿਆਹਿਆ ਹੋਇਆ ਹੈ, ਘਰ ਵਿਚ ਇਕੱਲਾ ਹੀ ਸੀ, ਜਦ ਉਹ ਦਵਾਈ ਲੈ ਕੇ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਜੱਦੋ-ਜਹਿਦ ਤੋਂ ਬਾਅਦ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਜਗਤਾਰ ਨੇ ਆਪਣੇ ਗਲ਼ 'ਚ ਚੁੰਨੀ ਪਾ ਕੇ ਪੱਖੇ ਨਾਲ ਫਾਹਾ ਲਾਇਆ ਹੋਇਆ ਸੀ। ਗੁਰਾਇਆ ਪੁਲਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਜਗਤਾਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਆਧੁਨਿਕ ਲੀਹਾਂ 'ਤੇ ਮਿਆਰੀ ਸਿੱਖਿਆ ਦਿੱਤੀ ਜਾਵੇਗੀ : ਮੀਤ ਹੇਅਰ
ਸਰਕਾਰੀ ਸਕੂਲਾਂ 'ਚ ਆਧੁਨਿਕ ਲੀਹਾਂ 'ਤੇ ਮਿਆਰੀ ਸਿੱਖਿਆ ਦਿੱਤੀ ਜਾਵੇਗੀ : ਮੀਤ ਹੇਅਰ
NEXT STORY