ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਤੋਂ ਰੂਹ ਨੂੰ ਕੰਬਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪੈਟਰੋਲ ਪੰਪ 'ਤੇ ਪੁਰਾਣੀ ਰੰਜਿਸ਼ ਦੇ ਕਾਰਨ 20 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਪੈਂਦੇ ਪਿੰਡ ਪੂੰਗੇ 'ਤੇ ਰਾਤ ਕਰੀਬ 1 ਵਜੇ ਰਿਲਾਇੰਸ ਪੈਟਰੋਲ ਪੰਪ 'ਤੇ ਤੇਲ ਪਵਾਉਣ ਆਏ ਕੁਝ ਨੌਜਵਾਨਾਂ ਵਿਚਕਾਰ ਆਪਸੀ ਤਕਰਾਰ ਤੋਂ ਬਾਅਦ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਨੌਜਵਾਨ ਦੀ ਪਛਾਣ ਤਨਵੇ ਸਿੰਘ ਉਰਫ਼ ਧੰਨਾ ਪੁੱਤਰ ਅਵਤਾਰ ਸਿੰਘ ਵਾਸੀ ਰਾਮਗੜ੍ਹ ਮੁਹੱਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਪੈਟਰੋਲ ਪੰਪ 'ਤੇ ਪਹਿਲਾਂ ਕਰੀਬ 12 ਨੌਜਵਾਨ ਇਥੇ ਆਉਂਦੇ ਹਨ। ਇਥੇ ਉਕਤ ਨੌਜਵਾਨ ਪਹਿਲਾਂ ਮਸਤੀ ਕਰਦੇ ਨਜ਼ਰ ਆਉਂਦੇ ਹਨ, ਇੰਨਾ ਹੀ ਨਹੀਂ ਉਕਤ ਨੌਜਵਾਨ ਨੱਚਦੇ ਵੀ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ- ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ

ਤੇਲ ਪਵਾਉਣ ਦੌਰਾਨ ਇਥੇ ਨੌਜਵਾਨ ਤਨਵੇ ਵੀ ਆਪਣੇ 3 ਦੋਸਤਾਂ ਨਾਲ ਫ਼ਿਲਮ ਵੇਖ ਕੇ ਇਥੇ ਪੈਟਰੋਲ ਪਵਾਉਣ ਆਉਂਦਾ ਹੈ। ਤਨਵੇ ਦੀ ਉਕਤ ਹਮਲਾਵਰਾਂ ਨਾਲ ਪੁਰਾਣੀ ਰੰਜਿਸ਼ ਸੀ। ਇੰਨੀ ਦੇਰ ਨੂੰ ਤਨਵੇ ਦੇ ਨਾਲ ਉਕਤ ਨੌਜਵਾਨਾਂ ਦੀ ਮੁੜ ਬਹਿਸ ਹੋ ਜਾਂਦੀ ਸੀ। ਇਸੇ ਦੌਰਾਨ ਹੀ ਤੈਸ਼ ਵਿਚ ਆ ਕੇ 12 ਨੌਜਵਾਨਾਂ ਨੇ ਤਨਵੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ। ਮੌਕੇ ਉਤੇ ਉਸ ਦੇ ਦੋਸਤ ਤਨਵੇ ਨੂੰ ਸਥਾਨਕ ਸਿਵਲ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਤਾਂ ਰਸਤੇ ’ਚ ਤਨਵੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕਪੂਰਥਲਾ-ਜਲੰਧਰ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਆਟੋ ਚਾਲਕ ਦੀ ਮੌਤ, ਲਾਸ਼ ਵੇਖ ਧਾਹਾਂ ਮਾਰ ਰੋਈ ਪਤਨੀ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਆਲਾ ਅਧਿਕਾਰੀਆਂ ਨੇ ਘਟਨਾ ਸਥਲ ’ਤੇ ਪਹੁੰਚ ਕੇ ਪੰਪ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣੇ ਸ਼ੁਰੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਦਾਅਵਾ ਕੀਤਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਉਕਤ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਪੁਲਸ ਵੱਲੋਂ ਹਰ ਪਹਿਲੂ ਦੇ ਆਧਾਰ 'ਤੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਤੋਂ ਮੀਲਾਂ ਦੂਰ ਟੁੱਟੀ ਸਾਹਾਂ ਦੀ ਡੋਰੀ, ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ
NEXT STORY