ਨਵੀਂ ਦਿੱਲੀ (ਭਾਸ਼ਾ) – ਭਾਰਤ ਦਾ ਆਨਾਜ ਉਤਪਾਦਨ ਜੂਨ ’ਚ ਖਤਮ ਫਸਲ ਸਾਲ 2023-24 ’ਚ ਰਿਕਾਰਡ 33.22 ਕਰੋੜ ਟਨ ’ਤੇ ਪਹੁੰਚ ਗਿਆ ਹੈ। ਕਣਕ ਅਤੇ ਚੌਲਾਂ ਦੀ ਬੰਪਰ ਫਸਲ ਦੇ ਕਾਰਨ ਕੁਲ ਆਨਾਜ ਉਤਪਾਦਨ ਵਧਿਆ ਹੈ।
ਖੇਤੀ ਮੰਤਰਾਲਾ ਨੇ ਕਿਹਾ ਕਿ ਇਸ ਦੌਰਾਨ ਚੌਲਾਂ ਦਾ ਉਤਪਾਦਨ ਰਿਕਾਰਡ 13.78 ਕਰੋੜ ਟਨ, ਕਣਕ ਦਾ 11.32 ਕਰੋੜ ਟਨ, ਦਾਲਾਂ ਦਾ ਉਤਪਾਦਨ ਘਟ ਕੇ 2.42 ਕਰੋੜ ਟਨ ਅਤੇ ਤਿਲਹਨ ਦਾ ਉਤਪਾਦਨ ਘਟ ਕੇ 3.96 ਕਰੋੜ ਟਨ ਰਹਿ ਗਿਆ।
ਮੰਤਰਾਲਾ ਨੇ ਦਾਲਾਂ, ਮੋਟੇ ਅਨਾਜਾਂ, ਸੋਇਆਬੀਨ ਅਤੇ ਕਪਾਹ ਦੇ ਉਤਪਾਦਨ ’ਚ ਗਿਰਾਵਟ ਦਾ ਕਾਰਨ ‘ਮਹਾਰਾਸ਼ਟਰ ਸਮੇਤ ਦੱਖਣੀ ਸੂਬਿਆਂ ’ਚ ਸੋਕੇ’ ਦੀ ਹਾਲਤ ਨੂੰ ਦੱਸਿਆ ਹੈ। ਇਸ ਤੋਂ ਇਲਾਵਾ ਅਗਸਤ ’ਚ ਰਾਜਸਥਾਨ ’ਚ ਵੀ ਲੰਬੇ ਸਮੇਂ ਤੱਕ ਸੋਕਾ ਰਿਹਾ, ਜਿਸ ਨਾਲ ਉਤਪਾਦਨ ਪ੍ਰਭਾਵਿਤ ਹੋਇਆ।
ਗੰਨੇ ਦਾ ਉਤਪਾਦਨ ਘਟ ਕੇ 45.31 ਕਰੋੜ ਟਨ ਰਹਿ ਗਿਆ ਅਤੇ ਕਪਾਹ ਦਾ ਉਤਪਾਦਨ ਘਟਨ ਕੇ 3.25 ਕਰੋੜ ਗੰਢਾਂ (ਇਕ ਗੰਢ 170 ਕਿਲੋਗ੍ਰਾਮ) ਰਹਿ ਗਿਆ। ਭਾਰਤ ’ਚ ਅਨਾਜ ’ਚ ਚੌਲ, ਕਣਕ, ਮੋਟੇ ਅਨਾਜ, ਬਾਜਰਾ ਅਤੇ ਦਾਲਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਮੰਤਰਾਲਾ ਨੇ ਕਿਹਾ ਕਿ ਇਹ ਅੰਦਾਜ਼ਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਜਾਣਕਾਰੀ ’ਤੇ ਆਧਾਰਿਤ ਹੈ।
ADB ਨੇ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 7 ਫੀਸਦੀ ’ਤੇ ਬਰਕਰਾਰ ਰੱਖਿਆ
NEXT STORY