ਨਵੀਂ ਦਿੱਲੀ— ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕੁਝ ਸੂਬਿਆਂ 'ਚ ਆਲੂ ਬੀਜਣ ਲਈ ਇਕ ਮਸ਼ੀਨ ਪੇਸ਼ ਕੀਤੀ ਹੈ। ਐੱਮ. ਐਂਡ ਐੱਮ. ਨੇ ਇਕ ਬਿਆਨ 'ਚ ਕਿਹਾ, ''ਕੰਪਨੀ ਦੇ ਖੇਤੀ ਸਾਜੋ-ਸਾਮਾਨ ਕੇਂਦਰ (ਐੱਫ. ਈ. ਐੱਸ.) ਨੇ ਦੇਸ਼ 'ਚ ਆਲੂ ਬੀਜਣ ਦੀ ਮਸ਼ੀਨਰੀ ਪੇਸ਼ ਕੀਤੀ ਹੈ।'' ਇਸ 'ਚ ਕਿਹਾ ਗਿਆ ਹੈ ਕਿ 'ਪਲਾਂਟਿੰਗ ਮਾਸਟਰ ਪੋਟੈਟੋ+' ਨਾਮਕ ਇਸ ਮਸ਼ੀਨਰੀ ਨੂੰ ਕੰਪਨੀ ਦੇ ਯੂਰਪ ਸਥਿਤ ਸਾਂਝੇਦਾਰ ਡੈਵੁਲਫ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ, ਜੋ ਭਾਰਤੀ ਖੇਤੀ ਦੇ ਹਾਲਾਤਾਂ ਦੇ ਅਨੁਕੂਲ ਹੈ ਅਤੇ ਉੱਚ ਪੈਦਾਵਾਰ ਤੇ ਉੱਨਤ ਗੁਣਵੱਤਾ ਪ੍ਰਦਾਨ ਕਰਨ 'ਚ ਮਦਦ ਕਰਦੀ ਹੈ।
ਮਹਿੰਦਰਾ ਅਤੇ ਡੈਵੁਲਫ ਨੇ ਪਿਛਲੇ ਸਾਲ ਪੰਜਾਬ 'ਚ ਪ੍ਰਗਤੀਸ਼ੀਲ ਕਿਸਾਨਾਂ ਦੇ ਨਾਲ ਨਵੀਂ ਸਟੀਕ ਆਲੂ ਬੀਜਣ ਦੀ ਤਕਨੀਕ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਕਿਸਾਨਾਂ ਨੇ ਇਸ ਪ੍ਰਣਾਲੀ ਦੀ ਵਰਤੋਂ ਸ਼ੁਰੂ ਕਰਨ ਤੋਂ ਬਾਅਦ ਪੈਦਾਵਾਰ 'ਚ 20-25 ਫੀਸਦੀ ਦਾ ਵਾਧਾ ਦਰਜ ਕੀਤਾ।
ਐੱਮ. ਐਂਡ ਐੱਮ. ਨੇ ਕਿਹਾ ਕਿ ਭਾਰਤ ਦੁਨੀਆ 'ਚ ਆਲੂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਪਰ ਪੈਦਾਵਾਰ 'ਚ ਪਿੱਛੇ ਹੈ। ਭਾਰਤ 'ਚ ਪ੍ਰਤੀ ਏਕੜ ਉਪਜ 8.5 ਟਨ ਦੀ ਹੈ, ਜਦੋਂ ਕਿ ਨੀਦਰਲੈਂਡ 'ਚ ਉਪਜ 17 ਟਨ ਪ੍ਰਤੀ ਏਕੜ ਹੈ। ਕੰਪਨੀ ਨੇ ਕਿਹਾ ਕਿ ਫਸਲ ਦੀ ਪੈਦਾਵਾਰ ਵਧਾਉਣ 'ਚ ਕਈ ਗੱਲਾਂ ਦੀ ਭੂਮਿਕਾ ਹੈ ਅਤੇ ਢੁਕਵੀਂ ਖੇਤੀ ਮਸ਼ੀਨਰੀ ਦਾ ਇਸਤੇਮਾਲ ਜ਼ਿਆਦਾ ਮਹੱਤਵਪੂਰਨ ਤੱਤਾਂ 'ਚੋਂ ਇਕ ਹੈ। ਕੰਪਨੀ ਨੇ ਦੱਸਿਆ ਕਿ ਨਵੀਂ ਪਲਾਂਟਿੰਗ ਮਾਸਟਰ ਪੋਟੈਟੋ+ ਪੰਜਾਬ 'ਚ ਵਿਕਰੀ ਲਈ ਉਪਲਬਧ ਹੋਵੇਗੀ। ਉੱਤਰ ਪ੍ਰਦੇਸ਼ ਅਤੇ ਗੁਜਰਾਤ 'ਚ ਵਿਕਰੀ ਤੇ ਕਿਰਾਏ ਲਈ ਉਪਲਬਧ ਹੋਵੇਗੀ।
ਜਿੰਦਲ ਸਟੇਨਲੈੱਸ ਨੂੰ ਪਹਿਲੀ ਤਿਮਾਹੀ 'ਚ 86.5 ਕਰੋੜ ਰੁਪਏ ਦਾ ਘਾਟਾ
NEXT STORY