ਨਵੀਂ ਦਿੱਲੀ — ਸੰਮਤ 2075 ਦੇ ਪਹਿਲੇ ਦਿਨ ਗਲੋਬਲ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਕਾਰਨ ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 199.85 ਅੰਕ ਯਾਨੀ 0.57 ਫੀਸਦੀ ਡਿੱਗ ਕੇ 35,037.83 'ਤੇ ਅਤੇ ਨਿਫਟੀ 16.30 ਅੰਕ ਯਾਨੀ 0.15 ਫੀਸਦੀ ਵਧ ਕੇ 10,614.7 'ਤੇ ਖੁੱਲ੍ਹਿਆ ਹੈ।
ਮਿਡਕੈਪ-ਸਮਾਲਕੈਪ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵੀ ਹਲਕੇ ਦਬਾਅ 'ਚ ਨਜ਼ਰ ਆ ਰਹੇ ਹਨ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.15 ਫੀਸਦੀ ਡਿੱਗਾ ਹੈ, ਜਦੋਂਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.1 ਫੀਸਦੀ ਦੀ ਮਾਮੂਲੀ ਗਿਰਾਵਟ ਦਿਖਾਈ ਦੇ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.15 ਫੀਸਦੀ ਲੁੜ੍ਹਕਿਆ ਹੈ। ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 179 ਅੰਕ ਯਾਨੀ 0.5 ਫੀਸਦੀ ਦੀ ਗਿਰਾਵਟ ਨਾਲ 35,059 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 40 ਅੰਕ ਯਾਨੀ 0.4 ਫੀਸਦੀ ਡਿੱਗ ਕੇ 10,558 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਯੈਸ ਬੈਂਕ, ਅਡਾਣੀ ਪੋਰਟਾਂ, ਇੰਡਸਇੰਡ ਬੈਂਕ, ਪਾਵਰਗਰਿਡ, ਏਸ਼ੀਅਨ ਪੇਂਟਸ, ਸਨ ਫਾਰਮਾ, ਐਚਯੂਐਲ, ਐਲ ਐਂਡ ਟੀ, ਐਮ ਐੱਮ ਐਮ ਅਤੇ ਬਜਾਜ ਆਟੋ
ਟਾਪ ਲੂਜ਼ਰਜ਼
ਭਾਰਤੀ ਏਅਰਟੈਲ, ਵਿਪਰੋ, ਇਨਫੋਸਿਸ, ਟਾਟਾ ਸਟੀਲ, ਆਈਟੀਸੀ, ਓ ਐਨ ਜੀ ਸੀ, ਐਸਬੀਆਈ, ਐਚਡੀਐਫਸੀ, ਟੀਸੀਐਸ, ਆਈਸੀਆਈਸੀਆਈ ਬੈਂਕ, ਰਿਲੀਅੈਂਸ, ਮਾਰੂਤੀ, ਐਚਡੀਐਫਸੀ ਬੈਂਕ, ਕੋਟਕ ਬੈਂਕ
29 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਰੁਪਿਆ
NEXT STORY