ਮੁੰਬਈ- ਬੈਂਕ ਆਫ ਮਹਾਰਾਸ਼ਟਰ ਨੇ ਕ੍ਰੈਡਿਟ ਅਫਸਰ ਦੀਆਂ 100 ਅਸਾਮੀਆਂ ਦੀ ਭਰਤੀ ਲਈ ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ bankofmaharashtra.in 'ਤੇ ਜਾ ਕੇ 6 ਨਵੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਅਸਾਮੀਆਂ ਦਾ ਵੇਰਵਾ
- ਕ੍ਰੈਡਿਟ ਅਫਸਰ ਸਕੇਲ-II: 50 ਅਸਾਮੀਆਂ
- ਕ੍ਰੈਡਿਟ ਅਫਸਰ ਸਕੇਲ-III: 50 ਅਸਾਮੀਆਂ
- ਕੁੱਲ -100 ਅਸਾਮੀਆਂ
ਯੋਗਤਾ
ਕੋਈ ਵੀ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸ ਕੋਲ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ।
ਅਰਜ਼ੀ ਫੀਸ
ਅਰਜ਼ੀ ਦੀ ਫੀਸ OBC, EWS ਅਤੇ ਜਨਰਲ ਵਰਗ ਲਈ 1000 ਰੁਪਏ ਅਤੇ SC, ST ਅਤੇ ਦਿਵਿਆਂਗ ਉਮੀਦਵਾਰਾਂ ਲਈ 100 ਰੁਪਏ ਹੈ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਡਾਇਰੈਕਟ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਰੇਲਵੇ 'ਚ 135 ਅਸਾਮੀਆਂ ਲਈ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ
NEXT STORY