ਨਵੀਂ ਦਿੱਲੀ- ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਕਾਂਸਟੇਬਲ/ਡਰਾਈਵਰ/ਪੰਪਰ ਆਪਰੇਟਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਰਾਹੀਂ ਕੁੱਲ 451 ਅਸਾਮੀਆਂ ਭਰੀਆਂ ਜਾਣਗੀਆਂ। ਯੋਗ ਅਤੇ ਇੱਛੁਕ ਉਮੀਦਵਾਰ http://https://www.cisfrectt.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 451
ਕਾਂਸਟੇਬਲ- 183 ਅਹੁਦੇ
ਕਾਂਸਟੇਬਲ (ਡਰਾਈਵਰ ਕਮ ਆਪਰੇਟਰ)- 268 ਅਹੁਦੇ
ਮਹੱਤਵਪੂਰਨ ਤਾਰੀਖ਼ਾਂ-
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 23 ਜਨਵਰੀ 2023
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 22 ਫ਼ਰਵਰੀ 2023
ਵਿੱਦਿਅਕ ਯੋਗਤਾ-
ਕਾਂਸਟੇਬਲ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰਾਂ ਕੋਲ ਉੱਚਿਤ ਤਜ਼ਰਬਾ ਹੋਣਾ ਵੀ ਜ਼ਰੂਰੀ ਹੈ।
ਡਿਟੇਲ 'ਚ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਭਰਤੀ ਦਾ ਨੋਟੀਫ਼ਿਕੇਸ਼ਨ ਪੜ੍ਹ ਸਕਦੇ ਹੋ।
ਉਮਰ ਹੱਦ
ਜੋ ਵੀ ਉਮੀਦਵਾਰ ਅਪਲਾਈ ਕਰਨ ਵਾਲੇ ਹਨ, ਉਨ੍ਹਾਂ ਦੀ ਉਮਰ ਹੱਦ 21 ਸਾਲ ਤੋਂ 27 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ।
ਅਰਜ਼ੀ ਫ਼ੀਸ
ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 100 ਰੁਪਏ ਦੇਣੇ ਹੋਣਗੇ। ਉੱਥੇ ਹੀ ਐੱਸ. ਸੀ, ਐੱਸ. ਟੀ, ਉਮੀਦਵਾਰਾਂ ਨੂੰ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ।
ਇੰਝ ਹੋਵੇਗੀ ਚੋਣ
ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ। ਅਪਲਾਈ ਕਰਨ ਵਾਲੇ ਉਮੀਦਵਾਰ ਭਰਤੀ ਪ੍ਰਕਿਰਿਆ ਦੀ ਨੋਟੀਫ਼ਿਕੇਸ਼ਨ ਜ਼ਰੂਰ ਪੜ੍ਹਨ।
ਤਨਖ਼ਾਹ-
ਇਨ੍ਹਾਂ ਅਹੁਦਿਆਂ 'ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਤਨਖ਼ਾਹ ਦੇ ਰੂਪ ਵਿਚ 21,700 ਰੁਪਏ ਤੋ 69,100 ਰੁਪਏ ਤੱਕ ਦਿੱਤੇ ਜਾਣਗੇ।
ਭਾਰਤ ਸਰਕਾਰ ਦੇ ਖੁਫ਼ੀਆ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰਨ ਅਪਲਾਈ
NEXT STORY