ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਪੈਰਾ ਮੈਡੀਕਲ ਸਟਾਫ਼ ਅਤੇ ਜਨਰਲ ਡਿਊਟੀ ਮੈਡੀਕਲ ਅਫ਼ਸਰ (ਜੀ.ਡੀ.ਐੱਮ.ਓ.) ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਦੇ ਅਧੀਨ ਪੁਣੇ (ਮਹਾਰਾਸ਼ਟਰ) ਅਤੇ ਹੈਦਰਾਬਾਦ (ਤੇਲੰਗਾਨਾ) ਸਮੇਤ ਵੱਖ-ਵੱਖ ਜ਼ੋਨ 'ਚ ਵਾਕ ਇਨ ਇੰਟਰਵਿਊ ਦੇ ਆਧਾਰ 'ਤੇ ਨਿਯੁਕਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਜਨਰਲ ਡਿਊਟੀ ਮੈਡੀਕਲ ਅਫ਼ਸਰ ਦੇ ਅਹੁਦਿਆਂ ਲਈ 13 ਮਈ 2021 ਨੂੰ ਵੱਖ-ਵੱਖ ਕੇਂਦਰ 'ਤੇ ਇੰਟਰਵਿਊ ਦਾ ਆਯੋਜਨ ਕੀਤਾ ਜਾਵੇਗਾ।
ਸਿੱਖਿਆ ਯੋਗਤਾ
ਨੋਟੀਫਿਕੇਸ਼ਨ ਅਨੁਸਾਰ ਸੀ.ਆਰ.ਪੀ.ਐੱਫ. ਇਕਾਈਆਂ, ਜੀਸੀ, ਸੀ.ਐੱਚ.ਐੱਸ., ਸੰਸਥਾਵਾਂ 'ਚ ਕਾਨਟ੍ਰੈਕਟ ਬੇਸਿਸ 'ਤੇ ਨੌਕਰੀ ਪਾਉਣ ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਹਾਸਲ ਕੀਤੀ ਹੋਵੇ।
ਉਮਰ
ਸੀ.ਆਰ.ਪੀ.ਐੱਫ. 'ਚ ਨੌਕਰੀ ਪਾਉਣ ਲਈ ਯੋਗ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 65 ਤੋਂ 70 ਸਾਲ ਤੈਅ ਕੀਤੀ ਗਈ ਹੈ।
ਇਸ ਤਰ੍ਹਾਂ ਹੋਵੇਗੀ ਚੋਣ
ਸੀ.ਆਰ.ਪੀ.ਐੱਫ. ਜੀ.ਡੀ.ਐੱਮ.ਓ. ਅਹੁਦੇ ਲਈ ਯੋਗ ਉਮੀਦਵਾਰ 13 ਮਈ 2021 ਨੂੰ ਵਾਕ-ਇਨ-ਇੰਟਰਵਿਊ 'ਚ ਸ਼ਾਮਲ ਹੋ ਸਕਦੇ ਹਨ। ਇੰਟਰਵਿਊ ਦੇ ਸਮੇਂ ਉਮੀਦਵਾਰਾਂ ਨੂੰ ਆਪਣੇ ਜ਼ਰੂਰੀ ਡਾਕਿਊਮੈਂਟਸ ਲੈ ਕੇ ਤੈਅ ਪਤੇ 'ਤੇ ਹਾਜ਼ਰ ਹੋਣਾ ਹੋਵੇਗਾ।
ਅਧਿਕਾਰਤ ਵੈੱਬਸਾਈਟ 'ਤੇ ਜਾਣ ਲਈ https://crpf.gov.in/index.htm ਇੱਥੇ ਕਲਿੱਕ ਕਰੋ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://crpf.gov.in/recruitment.htm 'ਤੇ ਕਲਿੱਕ ਕਰੋ
DRDO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY