ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ ਨੇ ਅਗਨੀਵੀਰ ਹਵਾਈ ਭਰਤੀ 2024 ਲਈ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤੀ ਹੈ। ਇਸ ਵਿਚ ਕੁਆਰੇ ਮੁੰਡੇ ਅਤੇ ਕੁੜੀਆਂ ਦੀ ਭਰਤੀ ਹੋਵੇਗੀ।
ਮਹੱਤਵਪੂਰਨ ਤਾਰੀਖ਼ਾਂ
ਭਾਰਤੀ ਹਵਾਈ ਫ਼ੌਜ ਅਗਨੀਵੀਰ ਹਵਾਈ ਭਰਤੀ 2024 ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 17 ਅਗਸਤ 2023 ਹੈ। ਇਸ ਅਹੁਦੇ 'ਤੇ ਚੋਣ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ 13 ਅਕਤੂਬਰ 2023 ਨੂੰ ਕੀਤਾ ਜਾਵੇਗਾ।
ਉਮਰ
ਉਮੀਦਵਾਰ ਦੀ ਉਮਰ 21 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਸਿੱਖਿਆ ਯੋਗਤਾ
ਫਿਜੀਕਸ, ਮੈਥਸ ਅਤੇ ਇੰਗਲਿਸ਼ ਤੋਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
12ਵੀਂ 'ਚ ਉਨ੍ਹਾਂ ਦੇ 50 ਫੀਸਦੀ ਅਤੇ ਇੰਗਲਿਸ਼ ਵਿਸ਼ੇ 'ਚ ਘੱਟੋ-ਘੱਟ 50 ਫੀਸਦੀ ਅੰਕ ਹੋਣੇ ਚਾਹੀਦੇ ਹਨ।
ਐਪਲੀਕੇਸ਼ਨ ਫ਼ੀਸ
ਉਮੀਦਵਾਰ ਨੂੰ 250 ਰੁਪਏ ਫ਼ੀਸ ਦੇਣੀ ਹੋਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
10ਵੀਂ ਪਾਸ ਲਈ ਇੰਡੀਅਨ ਕੋਸਟ ਗਾਰਡ 'ਚ ਵੱਖ-ਵੱਖ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY