ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। B.Tech, B.Sc, M.Tech, M.Sc, MBA ਨੌਜਵਾਨਾਂ ਲਈ ਸ਼ਾਰਟ ਸਰਵਿਸ ਕਮਿਸ਼ਨ ਅਫਸਰ (SSC ਅਫਸਰ) ਦੀਆਂ 224 ਅਸਾਮੀਆਂ ਲਈ ਭਰਤੀ ਕੱਢੀ ਗਈ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 29 ਅਕਤੂਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਵੇਰਵਾ
ਜਨਰਲ ਸਰਵਿਸ- 40 ਅਸਾਮੀਆਂ
ਇਸ ਲਈ ਕਿਸੇ ਵੀ ਵਿਸ਼ੇ ਵਿਚ B.Tech ਜਾਂ BE ਕਰਨ ਵਾਲੇ ਅਪਲਾਈ ਕਰ ਸਕਦੇ ਹਨ। ਬੀ.ਟੈੱਕ ਵਿੱਚ 60 ਫ਼ੀਸਦੀ ਅੰਕ ਹੋਣੇ ਜ਼ਰੂਰੀ ਹਨ।
ਏਅਰ ਟ੍ਰੈਫਿਕ ਕੰਟਰੋਲਰ - 08
ਨੇਵਲ ਏਅਰ ਆਪਰੇਸ਼ਨ ਅਫਸਰ - 18
ਪਾਇਲਟ- 20
ਉਪਰੋਕਤ 3 ਤਰ੍ਹਾਂ ਦੀਆਂ ਅਸਾਮੀਆਂ ਲਈ ਯੋਗਤਾ - ਕਿਸੇ ਵੀ ਵਿਸ਼ੇ ਵਿਚ ਬੀ.ਟੈਕ ਜਾਂ ਬੀ.ਈ. ਕਰਨ ਵਾਲੇ ਇਸ ਲਈ ਅਪਲਾਈ ਕਰ ਸਕਦੇ ਹਨ। ਬੀ.ਟੈੱਕ ਵਿੱਚ 60 ਫ਼ੀਸਦੀ ਅੰਕ ਹੋਣੇ ਜ਼ਰੂਰੀ ਹਨ।
ਲੌਜਿਸਟਿਕਸ - 20
ਫਸਟ ਡਿਵੀਜ਼ਨ ਦੇ ਨਾਲ ਕਿਸੇ ਵੀ ਵਿਸ਼ੇ ਵਿੱਚ BE/B.Tech
ਫਸਟ ਡਿਵੀਜ਼ਨ ਦੇ ਨਾਲ MBA, ਜਾਂ
ਫਸਟ ਡਿਵੀਜ਼ਨ ਨਾਲ B.Sc/B.Com/B.Sc (IT) ਦੇ ਨਾਲ ਵਿੱਤ/ਲੌਜਿਸਟਿਕਸ/ਸਪਲਾਈ ਚੇਨ ਵਿਚ ਪੀਜੀ ਡਿਪਲੋਮਾ, ਮੈਨੇਜਮੈਂਟ/ਮਟੀਰੀਅਲ ਮੈਨੇਜਮੈਂਟ ਜਾਂ
ਫਸਟ ਡਿਵੀਜ਼ਨ ਨਾਲ MCA/MSc (IT)
ਐਜੂਕੇਸ਼ਨ ਬਰਾਂਚ - 18 ਅਸਾਮੀਆਂ
ਤਕਨੀਕੀ ਸ਼ਾਖਾ
ਇੰਜੀਨੀਅਰਿੰਗ ਬ੍ਰਾਂਚ ਜਨਰਲ ਸਰਵਿਸ- 30 ਅਸਾਮੀਆਂ
ਇਲੈਕਟ੍ਰੀਕਲ ਬ੍ਰਾਂਚ ਜਨਰਲ ਸਰਵਿਸ - 50 ਅਸਾਮੀਆਂ
ਨੇਵਲ ਕੰਸਟਰਕਟਰ - 20 ਅਸਾਮੀਆਂ
ਚੋਣ ਪ੍ਰਕਿਰਿਆ
ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ। ਮੰਗੀ ਗਈ ਡਿਗਰੀ ਦੇ ਅੰਕਾਂ ਦੇ ਆਧਾਰ 'ਤੇ ਉਮੀਦਵਾਰਾਂ ਨੂੰ SSB ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਜਾਵੇਗਾ।
ਸੇਵਾ ਦੀ ਮਿਆਦ
ਚੁਣੇ ਗਏ ਉਮੀਦਵਾਰਾਂ ਨੂੰ 10 ਸਾਲਾਂ ਦੀ ਮਿਆਦ ਲਈ ਤਾਇਨਾਤ ਕੀਤਾ ਜਾਵੇਗਾ। ਪ੍ਰਦਰਸ਼ਨ ਅਤੇ ਫਿਟਨੈੱਸ ਦੇ ਆਧਾਰ 'ਤੇ, ਇਸ ਨੂੰ 2-2 ਸਾਲ ਕਰਕੇ 4 ਸਾਲ ਤੱਕ ਵਧਾਇਆ ਜਾ ਸਕਦਾ ਹੈ।
ਅਰਜ਼ੀ ਫੀਸ
ਉਮੀਦਵਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਅਰਜ਼ੀ ਫੀਸ ਜ਼ੀਰੋ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕਾਂਸਟੇਬਲ ਦੇ 272 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ
NEXT STORY