ਨਵੀਂ ਦਿੱਲੀ- ਭਾਰਤ ਸਰਕਾਰ ਲਈ ਨੋਟ ਛਾਪਣ ਵਾਲੀ ਕੰਪਨੀ ਕਰੰਸੀ ਨੋਟ ਪ੍ਰੈੱਸ ਨਾਸਿਕ ਨੇ ਸੁਪਰਵਾਈਜ਼ਰ, ਆਰਟਿਸਟ ਸਮੇਤ ਕਈ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 18 ਨਵੰਬਰ 2023 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸੁਪਰਵਾਈਜ਼ਰ (ਟੀ.ਓ. ਪ੍ਰਿਟਿੰਗੀ)- 2 ਅਹੁਦੇ
ਸੁਪਰਵਾਈਜ਼ਰ (ਰਾਜਭਾਸ਼ਾ)- 1 ਅਹੁਦਾ
ਆਰਟਿਸਟ (ਗ੍ਰਾਫ਼ਿਕ ਡਿਜ਼ਾਈਨਰ)- 1 ਅਹੁਦਾ
ਸਕੱਤਰੇਤ ਸਹਾਇਕ- 1 ਅਹੁਦਾ
ਜੂਨੀਅਰ ਟੈਕਨੀਸ਼ੀਅਰ- 112 ਅਹੁਦੇ
ਕੁੱਲ 117 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਜੂਨੀਅਰ ਟੈਕਨੀਸ਼ੀਅਨ ਪੋਸਟ 'ਤੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸੰਬੰਧਤ ਟਰੇਡ 'ਚ NCVT/SCVT ਵਲੋਂ ਪ੍ਰਮਾਣਿਤ ਆਈ.ਟੀ.ਆਈ. ਸਰਟੀਫਿਕੇਟ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 25, 29 ਅਤੇ 30 ਸਾਲ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਬੈਂਕ 'ਚ ਕ੍ਰੇਡਿਟ ਅਫਸਰ ਦੇ 100 ਅਹੁਦਿਆਂ 'ਤੇ ਨਿਕਲੀ ਭਰਤੀ, ਗ੍ਰੈਜੂਏਟ ਪਾਸ ਕਰਨ ਅਪਲਾਈ
NEXT STORY