ਨਵੀਂ ਦਿੱਲੀ- ਬੈਂਕ ਵਿਚ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ IDBI ਬੈਂਕ ਨੇ ਅਰਜ਼ੀਆਂ ਦੀ ਮੰਗ ਕੀਤੀ ਹੈ। IDBI ਬੈਂਕ ਨੇ 2100 ਖਾਲੀ ਅਹੁਦਿਆਂ 'ਤੇ ਅਰਜ਼ੀਆਂ ਮੰਗੀਆਂ ਹਨ। ਇੱਛੁਕ ਅਤੇ ਯੋਗ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ http://www.idbibank.in ਜ਼ਰੀਏ ਅਪਲਾਈ ਕਰ ਸਕਦੇ ਹਨ।
ਯੋਗਤਾ
ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਬੈਚਲਰ ਡਿਗਰੀ ਪ੍ਰਾਪਤ ਕਰ ਚੁੱਕੇ ਉਮੀਦਵਾਰ ਬੈਂਕ ਭਰਤੀ ਲਈ ਅਪਲਾਈ ਕਰ ਸਕਦੇ ਹਨ।
ਭਰਤੀ ਦਾ ਵੇਰਵਾ
IDBI ਬੈਂਕ ਨੇ ਕੁੱਲ 2100 ਖਾਲੀ ਅਹੁਦਿਆਂ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਜੂਨੀਅਰ ਮੈਨੇਜਰ (JAM), ਗਰੇਡ 'o' ਅਹੁਦੇ 'ਤੇ ਕੁੱਲ 800 ਅਹੁਦੇ ਅਤੇ ਕਾਰਜਕਾਰੀ ਵਿਕਰੀ ਅਤੇ ਸੰਚਾਲਨ (ESO) ਅਹੁਦੇ 'ਤੇ ਕੁੱਲ 1300 ਅਹੁਦੇ ਸ਼ਾਮਲ ਹਨ। ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਘੱਟ ਤੋਂ ਘੱਟ 60 ਫ਼ੀਸਦੀ ਅੰਕਾਂ ਨਾਲ ਬੈਚਲਰ ਡਿਗਰੀ ਪ੍ਰਾਪਤ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖ਼ਾਂ-
ਅਰਜ਼ੀ ਦੀ ਸ਼ੁਰੂਆਤੀ ਤਾਰੀਖ਼: 22 ਨਵੰਬਰ, 2023
ਅਰਜ਼ੀ ਦੀ ਆਖਰੀ ਤਾਰੀਖ਼: 6ਦਸੰਬਰ, 2023
ਜੂਨੀਅਰ ਅਸਿਸਟੈਂਟ ਮੈਨੇਜਰ ਲਈ ਆਨਲਾਈਨ ਟੈਸਟ: 31 ਦਸੰਬਰ 2023
ਕਾਰਜਕਾਰੀ ਲਈ ਆਨਲਾਈਨ ਟੈਸਟ: 30 ਦਸੰਬਰ 2023
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਭਾਰਤੀ ਡਾਕ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, 1899 ਅਹੁਦਿਆਂ 'ਤੇ ਨਿਕਲੀ ਭਰਤੀ
NEXT STORY