ਨਵੀਂ ਦਿੱਲੀ- ਭਾਰਤੀ ਡਾਕ ਮਹਿਕਮੇ ਵਿਚ ਨੌਕਰੀ ਦੀ ਭਾਲ ਕਰ ਰਹੇ 10ਵੀਂ ਤੋਂ ਗਰੈਜੂਏਟ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਭਾਰਤੀ ਡਾਕ ਮਹਿਕਮੇ ਨੇ ਪੋਸਟਲ ਅਸਿਸਟੈਂਟ, ਅਸਿਸਟੈਂਟ ਪੋਸਟਮੈਨ, ਮੇਲ ਗਾਰਡ ਅਤੇ ਮਲਟੀਟਾਸਕਿੰਗ ਸਟਾਫ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਮੁਹਿੰਮ ਜ਼ਰੀਏ ਗਰੁੱਪ ਸੀ ਦੇ ਅਹੁਦਿਆਂ 'ਤੇ 1899 ਖਾਲੀ ਅਹੁਦੇ ਭਰੇ ਜਾਣਗੇ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਅੱਜ ਆਖ਼ਰੀ ਤਾਰੀਖ਼ ਹੈ। ਜੋ ਵੀ ਉਮੀਦਵਾਰ ਹੁਣ ਤੱਕ ਇਨ੍ਹਾਂ ਅਹੁਦਿਆਂ ਲਈ ਅਪਲਾਈ ਨਹੀਂ ਕੀਤਾ ਹੈ, ਉਹ ਅਧਿਕਾਰਤ ਵੈੱਬਸਾਈਟ dopsportsrecruitment.cept.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 1899 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਜਿਨ੍ਹਾਂ 'ਚ ਪੋਸਟਲ ਅਸਿਟੈਂਟ ਦੇ 598 ਅਹੁਦੇ, ਪੋਸਟਮੈਨ ਦੇ 585 ਅਹੁਦੇ, ਮਲਟੀ ਟਾਸਕਿੰਗ ਸਟਾਫ਼ ਦੇ 570, ਸ਼ਾਰਟਿੰਗ ਅਸਿਸਟੈਂਟ ਦੇ 143 ਅਹੁਦੇ ਅਤੇ ਮੇਲ ਗਾਰਡ ਦੇ 3 ਅਹੁਦੇ ਭਰੇ ਜਾਣਗੇ। ਇਹ ਭਰਤੀਆਂ ਸਾਰੇ ਸੂਬਿਆਂ ਵਿਚ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਲਾਹ ਹੈ ਕਿ ਉਹ ਨੋਟੀਫ਼ਿਕੇਸ਼ਨ ਪੜ੍ਹਨ ਮਗਰੋਂ ਜਲਦ ਤੋਂ ਜਲਦ ਅਪਲਾਈ ਕਰ ਦੇਣ।
ਸਿੱਖਿਆ ਯੋਗਤਾ
ਇਸ ਭਰਤੀ ਮੁਹਿੰਮ ਲਈ ਅਪਲਾਈ ਕਰਨ ਲਈ ਸਿੱਖਿਆ ਯੋਗਤਾ ਵੱਖ-ਵੱਖ ਰੱਖੀ ਗਈ ਹੈ। ਉਮੀਦਵਾਰ ਅਹੁਦੇ ਅਨੁਸਾਰ 10ਵੀਂ, 12ਵੀਂ ਅਤੇ ਗਰੈਜੂਏਟ ਹੋਣਾ ਚਾਹੀਦਾ। ਨਾਲ ਹੀ ਉਮੀਦਵਾਰ ਕੋਲ ਕੰਪਿਊਟਰ ਗਿਆਨ ਹੋਣਾ ਜ਼ਰੂਰੀ ਹੈ।
ਉਮਰ ਹੱਦ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਵੀ ਦਿੱਤੀ ਜਾਵੇਗੀ।
ਅਰਜ਼ੀ ਫੀਸ
ਜਨਰਲ ਅਤੇ ਓ. ਬੀ. ਸੀ ਸ਼੍ਰੇਣੀ ਲਈ ਅਰਜ਼ੀ ਫੀਸ 100 ਰੁਪਏ ਹੈ। ਇਸ ਤੋਂ ਇਲਾਵਾ EWS, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, PWD ਅਤੇ ਮਹਿਲਾ ਉਮੀਦਵਾਰਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।
ਇੰਝ ਕਰੋ ਅਪਲਾਈ
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
- ਹੁਣ ਲੌਗਇਨ ਕਰੋ ਅਤੇ ਫਾਰਮ ਭਰੋ।
- ਇਸ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।
- ਹੁਣ ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਰੇਲਵੇ 'ਚ 3 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 10ਵੀਂ ਪਾਸ ਕਰਨ ਅਪਲਾਈ
NEXT STORY