ਨਵੀਂ ਦਿੱਲੀ- ਸਰਕਾਰੀ ਬੀਮਾ ਕੰਪਨੀ ਐੱਲ.ਆਈ.ਸੀ. 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਜੀਵਨ ਬੀਮਾ ਨਿਗਮ 'ਚ ਮੈਨੇਜਮੈਂਟ ਟਰੇਨੀ ਤੋਂ ਲੈ ਕੇ ਅਸਿਸਟੈਂਟ ਮੈਨੇਜਰ ਤੱਕ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਆਖ਼ਰੀ ਤਾਰੀਖ਼
ਇਛੁੱਕ ਅਤੇ ਯੋਗ ਉਮੀਦਵਾਰ 31 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ
ਕੁੱਲ 20 ਅਹੁਦਿਆਂ ਲਈ ਇਹ ਭਰਤੀ ਜਾਰੀ ਕੀਤੀ ਗਈ ਹੈ। ਇਨ੍ਹਾਂ 'ਚ ਮੈਨੇਜਮੈਂਟ ਟਰੇਨੀ ਅਤੇ ਅਸਿਸਟੈਂਟ ਮੈਨੇਜਰ ਦੇ ਅਹੁਦੇ ਸ਼ਾਮਲ ਹਨ।
ਭਰਤੀ ਪ੍ਰਕਿਰਿਆ
ਇਨ੍ਹਾਂ ਨੌਕਰੀਆਂ ਲਈ ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ। ਮੈਰਿਟ ਦੇ ਆਧਾਰ 'ਤੇ ਸਿੱਧੀ ਭਰਤੀ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰ ਨੂੰ ਅਪਲਾਈ ਕਰਨ ਲਈ ਉਸ ਕੋਲ ਐੱਮ.ਸੀ.ਏ., ਬੀ.ਐੱਸ.ਸੀ., ਬੀਟੇਕ ਸਮੇਤ ਹੋਰ ਡਿਗਰੀ ਹੋਣੀ ਚਾਹੀਦੀ ਹੈ।
ਉਮਰ
30 ਸਾਲ ਤੱਕ ਦੀ ਉਮਰ ਵਾਲੇ ਨੌਜਵਾਨ ਇਨ੍ਹਾਂ ਭਰਤੀਆਂ ਲਈ ਅਪਲਾਈ ਕਰ ਸਕਦੇ ਹਨ।
ਅਹੁਦਿਆ ਦਾ ਵੇਰਵਾ
ਮੈਨੇਜਮੈਂਟ ਟਰੇਨੀ- 9 ਅਹੁਦੇ
ਅਸਿਸਟੈਂਟ ਮੈਨੇਜਰ- 11 ਅਹੁਦੇ
ਅਹੁਦਿਆਂ ਦੀ ਕੁੱਲ ਗਿਣਤੀ- 20 ਅਹੁਦੇ
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://lichousing.com/job_opportunities.php 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
12ਵੀਂ ਪਾਸ ਨੌਜਵਾਨਾਂ ਲਈ ਪੁਲਸ ’ਚ 4000 ਅਹੁਦਿਆਂ ’ਤੇ ਨਿਕਲੀ ਭਰਤੀ
NEXT STORY