ਨਵੀਂ ਦਿੱਲੀ- ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੀ ਭਾਲ 'ਚ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੋ ਸਕਦ ਹੈ। ਰਾਜਸਥਾਨ ਗ੍ਰਾਮੀਣ ਡਾਕ ਮਹਿਕਮੇ ਵਿਚ 2031 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਗਈਆਂ ਹਨ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://https://indiapostgdsonline.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 23 ਅਗਸਤ 2023 ਹੈ। ਅਜਿਹੇ ਵਿਚ ਉਮੀਦਵਾਰਾਂ ਨੂੰ ਸਲਾਹ ਹੈ ਕਿ ਉਹ ਤੈਅ ਤਾਰੀਖ਼ ਤੱਕ ਫਾਰਮ ਭਰ ਦੇਣ, ਕਿਉਂਕਿ ਉਸ ਤੋਂ ਬਾਅਦ ਅਪਲਾਈ ਕਰਨ ਦੀ ਤਾਰੀਖ਼ ਵਧਾਈ ਨਹੀਂ ਜਾਵੇਗੀ।
ਵਿੱਦਿਅਕ ਯੋਗਤਾ
ਭਰਤੀ ਲਈ ਉਹ ਸਾਰੇ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਨਾਲ ਹੀ ਉਹ ਜਿਸ ਸਰਕਿਲ 'ਚ ਅਪਲਾਈ ਕਰ ਰਹੇ ਹਨ, ਉਸ ਸਰਕਿਲ ਦੀ ਸਥਾਨਕ ਭਾਸ਼ਾ 'ਚ ਪੜ੍ਹਾਈ ਕੀਤੀ ਹੋਵੇ।
ਉਮਰ ਹੱਦ
ਉਮੀਦਵਾਰਾਂ ਦੀ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ ਯਾਨੀ 23 ਅਗਸਤ ਨੂੰ 18 ਸਾਲ ਤੋਂ ਘੱਟ ਅਤੇ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਉਨ੍ਹਾਂ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ, ਜੋ ਰਾਖਵੀਂ ਸ਼੍ਰੇਣੀ ਤੋਂ ਆਉਂਦੇ ਹਨ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ 10ਵੀਂ ਵਿਚ ਪ੍ਰਾਪਤ ਮੈਰਿਟ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਪ੍ਰੀਖਿਆ ਲਈ ਕੋਈ ਲਿਖਤੀ ਪ੍ਰੀਖਿਆ ਆਯੋਜਿਤ ਨਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 100 ਰੁਪਏ ਅਦਾ ਕਰਨੇ ਪੈਣਗੇ।
ਇੰਝ ਕਰੋ ਅਪਲਾਈ
ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
ਨਿੱਜੀ ਵੇਰਵੇ ਦਰਜ ਕਰਕੇ ਸਬਮਿਟ ਕਰੋ।
GDS ਫਾਰਮ ਭਰੋ ਅਤੇ ਦਸਤਾਵੇਜ਼ ਅਪਲੋਡ ਕਰੋ।
ਇਸ ਤੋਂ ਬਾਅਦ ਫਾਰਮ ਨੂੰ ਫਾਈਨਲ ਸਬਮਿਟ ਕਰੋ।
ਫਾਰਮ ਦੀ ਇਕ ਕਾਪੀ ਭਵਿੱਖ ਲਈ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।
ISRO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰਨ ਅਪਲਾਈ
NEXT STORY