ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਨੇ ਰਿਟਾਇਰਡ ਬੈਂਕ ਅਫ਼ਸਰਾਂ ਲਈ ਭਰਤੀਆਂ ਕੱਢੀਆਂ ਹਨ। ਕਿਸੇ ਵੀ ਬੈਂਕ ਤੋਂ ਸੇਵਾ ਮੁਕਤ ਹੋਏ ਅਧਿਕਾਰੀ ਐੱਸ.ਬੀ.ਆਈ. ਦੇ ਬਿਜਨੈੱਸ ਕੋਰਸਪੌਂਡੈਂਟ ਫੈਸਿਲੀਟੇਟਰ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਦਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ 10 ਮਾਰਚ ਤੋਂ ਸ਼ੁਰੂ ਹੋ ਗਈ ਹੈ ਅਤੇ 31 ਮਾਰਚ, 2023 ਤੱਕ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਸ ਭਰਤੀ ਮੁਹਿੰਮ ਤਹਿਤ 868 ਅਸਾਮੀਆਂ ਭਰੀਆਂ ਜਾਣਗੀਆਂ।
ਯੋਗਤਾ
SBI ਅਤੇ e-ABs ਦੇ ਸੇਵਾਮੁਕਤ ਅਧਿਕਾਰੀ, ਜਿਨ੍ਹਾਂ ਦੀ ਉਮਰ 60 ਸਾਲ ਹੋ ਗਈ ਹੈ, ਉਹੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਉਥੇ ਹੀ ਸਵੈ-ਇੱਛਾ ਨਾਲ ਸੇਵਾਮੁਕਤ ਹੋਏ/ਅਸਤੀਫਾ ਦੇ ਚੁੱਕੇ/ਮੁਅੱਤਲ ਕੀਤੇ ਗਏ ਅਧਿਕਾਰੀ ਇਸ ਭਰਤੀ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਹਨ ਪਰ ਜਿਨ੍ਹਾਂ ਉਮੀਦਵਾਰਾਂ ਨੇ 58 ਸਾਲ ਦੀ ਉਮਰ ਜਾਂ 30 ਸਾਲ ਦੀ ਸੇਵਾ ਜਾਂ ਪੈਨਸ਼ਨ ਯੋਗ ਸੇਵਾ ਪੂਰੀ ਕਰ ਲਈ ਹੈ ਉਹ ਇਸ ਭਰਤੀ ਵਿਚ ਅਰਜ਼ੀ ਕਰਨ ਦੇ ਯੋਗ ਮੰਨੇ ਜਾਣਗੇ।
ਵਿੱਦਿਅਕ ਯੋਗਤਾ
ਇਸ ਭਰਤੀ ਤਹਿਤ ਕਿਸੇ ਖਾਸ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੈ, ਕਿਉਂਕਿ ਬਿਨੈਕਾਰ SBI, e-ABs ਅਤੇ ਹੋਰ PSBs ਦੇ ਸੇਵਾਮੁਕਤ ਅਧਿਕਾਰੀ ਹਨ।
ਚੋਣ ਪ੍ਰਕਿਰਿਆ
ਚੋਣ ਸ਼ਾਰਟਲਿਸਟਿੰਗ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਇੰਟਰਵਿਊ 100 ਅੰਕਾਂ ਦਾ ਹੋਵੇਗਾ।
ਪੋਸਟਿੰਗ ਲੋਕੇਸ਼ਨ
ਚੁਣੇ ਗਏ ਉਮੀਦਵਾਰਾਂ ਦੀ ਨਿਯੁਕਤੀ ਅਹਿਮਦਾਬਾਦ, ਅਮਰਾਵਤੀ, ਬੈਂਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਨਵੀਂ ਦਿੱਲੀ, ਹੈਦਰਾਬਾਦ, ਜੈਪੁਰ, ਕੋਲਕਾਤਾ, ਲਖਨਊ, ਮਹਾਰਾਸ਼ਟਰ, ਮੁੰਬਈ ਮੈਟਰੋ, ਨੌਰਥ-ਇਸਟ, ਪਟਨਾ, ਤਿਰੂਵਨੰਤਪੁਰਮ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ।
10ਵੀਂ ਪਾਸ ਕੁੜੀਆਂ/ਮੁੰਡਿਆਂ ਲਈ CRPF 'ਚ 9000 ਤੋਂ ਵੱਧ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
NEXT STORY