ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਵੈਸਟਰਨ ਸੈਂਟਰਲ ਰੇਲਵੇ ਨੇ ਵੱਖ-ਵੱਖ ਅਪਰੈਂਟਿਸ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਰੇਲਵੇ ਨੇ ਕੁੱਲ 2521 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਜਿਸ 'ਚ ਇਲੈਕਟ੍ਰੀਸ਼ੀਅਨ, ਫਿਟਰ, ਡੀਜ਼ਲ ਮੈਕੇਨਿਕ ਵਾਇਰਮੈਨ ਵਰਗੇ ਕਈ ਅਹੁਦੇ ਸ਼ਾਮਲ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 17 ਦਸੰਬਰ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ। ਨਾਲ ਹੀ ਉਸ ਕੋਲ ਸੰਬੰਧਤ ਟਰੇਡ 'ਚ ਐੱਨ.ਸੀ.ਵੀ.ਟੀ. ਸਰਟੀਫਿਕੇਟ ਜਾਂ ਆਈ.ਟੀ.ਆਈ. ਡਿਗਰੀ ਹੋਣੀ ਚਾਹੀਦੀ ਹੈ।

ਉਮਰ
ਉਮੀਦਵਾਰ ਦੀ ਉਮਰ 15 ਤੋਂ 24 ਸਾਲ ਤੈਅ ਕੀਤੀ ਗਈ ਹੈ।
ਐਪਲੀਕੇਸ਼ਨ ਫੀਸ
ਇਨ੍ਹਾਂ ਅਹੁਦਿਆਂ 'ਤੇ ਜਨਰਲ, ਓ.ਬੀ.ਸੀ. ਅਤੇ ਈ.ਡਬਲਿਊ.ਐੱਸ. ਉਮੀਦਵਾਰਾਂ ਨੂੰ 100 ਰੁਪਏ ਐਪਲੀਕੇਸ਼ਨ ਫੀਸ ਦੇਣੀ ਹੋਵੇਗੀ। ਉੱਥੇ ਹੀ ਮਹਿਲਾ ਉਮੀਦਵਾਰਾਂ ਸਮੇਤ ਹੋਰ ਵਰਗਾਂ ਨੂੰ ਕੋਈ ਐਪਲੀਕੇਸ਼ਨ ਫੀਸ ਨਹੀਂ ਦੇਣੀ ਪਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
CISF 'ਚ 700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 10 ਵੀਂ ਪਾਸ ਕੁੜੀਆਂ ਵੀ ਕਰਨ ਅਪਲਾਈ
NEXT STORY