ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਯੂਕੇ ਦੀਆਂ ਪਹਿਲੀਆਂ 'ਡਰਾਈਵਰ ਰਹਿਤ' ਬੱਸਾਂ ਦੀ ਟੈਸਟਿੰਗ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤਹਿਤ ਕੁੱਲ ਪੰਜ ਸਿੰਗਲ ਡੇਕਰ ਆਟੋਨੋਮਸ ਬੱਸਾਂ ਮੰਗਲਵਾਰ ਨੂੰ ਐਡਿਨਬਰਾ ਅਤੇ ਫਾਈਫ ਵਿੱਚ ਸੜਕ 'ਤੇ ਬਿਨਾਂ ਡਰਾਈਵਰ ਆਪਣਾ ਸਫ਼ਰ ਸ਼ੁਰੂ ਕਰਨਗੀਆਂ। ਇਹ ਬੱਸਾਂ ਮੰਗਲਵਾਰ ਨੂੰ ਐਡਿਨਬਰਾ ਅਤੇ ਫਾਈਫ ਵਿੱਚ ਕੇਵ ਫੋਰਥ ਪਾਇਲਟ ਸੇਵਾ ਦੀ ਦੋ-ਹਫ਼ਤੇ ਦੀ ਟੈਸਟਿੰਗ ਮਿਆਦ ਸ਼ੁਰੂ ਕਰਨਗੀਆਂ। ਸਟੇਜਕੋਚ ਈਸਟ ਸਕਾਟਲੈਂਡ ਦੁਆਰਾ ਸੰਚਾਲਿਤ ਇਹ ਵਾਹਨ, ਫੈਰੀ ਟੋਲ ਪਾਰਕ ਅਤੇ ਰਾਈਡ ਇਨ ਫਾਈਫ ਅਤੇ ਐਡਿਨਬਰਾ ਪਾਰਕ ਟਰੇਨ ਅਤੇ ਟਰਾਮ ਇੰਟਰਚੇਂਜ ਦੇ ਵਿਚਕਾਰ ਯਾਤਰੀਆਂ ਤੋਂ ਬਿਨਾਂ ਯਾਤਰਾ ਕਰਨਗੇ।
ਇਹਨਾਂ ਬੱਸਾਂ ਵਿੱਚ ਫਿਊਜ਼ਨ ਪ੍ਰੋਸੈਸਿੰਗ ਦੇ ਗਰਾਉਂਡ-ਬ੍ਰੇਕਿੰਗ ਸੈਂਸਰ ਅਤੇ ਕੰਟਰੋਲ ਟੈਕਨਾਲੋਜੀ, ਕੇਵ ਸਟਾਰ ਨਾਲ ਫਿੱਟ ਕੀਤਾ ਗਿਆ ਹੈ, ਜਿਸਦੀ ਵਜ੍ਹਾ ਕਰਕੇ ਇਹ ਪਹਿਲਾਂ ਹੀ ਨਿਰਧਾਰਤ ਕੀਤੀਆਂ ਸੜਕਾਂ 'ਤੇ ਡਰਾਈਵਰ ਦੇ ਦਖ਼ਲ ਦੇਣ ਜਾਂ ਕੰਟਰੋਲ ਕੀਤੇ ਬਿਨਾਂ ਚੱਲਣ ਦੇ ਯੋਗ ਹਨ। ਸਕਾਟਲੈਂਡ ਵਿੱਚ ਸਟੇਜਕੋਚ ਦੇ ਖੇਤਰੀ ਨਿਰਦੇਸ਼ਕ, ਸੈਮ ਗਰੀਰ ਅਨੁਸਾਰ ਸਟੇਜਕੋਚ ਯਾਤਰੀਆਂ ਨੂੰ ਪੇਸ਼ ਕੀਤੀ ਜਾਂਦੀ ਸੇਵਾ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਦੀ ਭਾਲ ਕਰਨਾ ਜਾਰੀ ਰੱਖ ਰਿਹਾ ਹੈ, ਜਿਸ ਵਿੱਚ ਨਵੀਂ ਤਕਨਾਲੋਜੀ ਵਿੱਚ ਵੱਡੇ ਨਿਵੇਸ਼ ਸ਼ਾਮਲ ਹਨ। ਇਸ ਸੇਵਾ ਨੂੰ 2022 ਦੀਆਂ ਗਰਮੀਆਂ ਵਿੱਚ ਸ਼ੁਰੂ ਕੀਤੇ ਜਾਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਸਕਾਟਲੈਂਡ: ਮਰਦਮਸ਼ੁਮਾਰੀ 'ਚ ਹਿੱਸਾ ਨਾ ਲੈਣ ਵਾਲਿਆਂ ਨੂੰ ਹੋਵੇਗਾ 1000 ਪੌਂਡ ਜੁਰਮਾਨਾ
NEXT STORY