ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਲੈਸਟਰ ਵਿਖੇ 29-30 ਜੁਲਾਈ ਨੂੰ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬੀ ਭਾਸ਼ਾ, ਸ਼ਬਦਾਵਲੀ, ਬਰਤਾਨਵੀ ਪੰਜਾਬੀ ਸਾਹਿਤ ਤੇ ਇਸ ਦਾ ਅਧਿਐਨ ਅਤੇ ਬਰਤਾਨੀਆ 'ਚ ਪੰਜਾਬੀ ਦੀ ਪੜ੍ਹਾਈ ਨਾਲ ਜੁੜੇ ਮਸਲਿਆਂ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਬਾਰੇ ਜਾਰੀ ਕੀਤੇ ਪ੍ਰੈੱਸ ਨੋਟ ਸਮੇਂ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਚੇਅਰਮੈਨ ਡਾ. ਪਰਗਟ ਸਿੰਘ ਨੇ ਦੱਸਿਆ ਕਿ ਬਰਤਾਨੀਆ ਵਿੱਚ ਪੰਜਾਬੀ ਨਾਲ ਸਬੰਧਤ ਇਹ ਤੀਸਰੀ ਕਾਨਫਰੰਸ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਕਾਨਫਰੰਸਾਂ ਹੁੰਦੀਆਂ ਰਹਿਣਗੀਆਂ ਤਾਂ ਜੋ ਸਮੇਂ-ਸਮੇਂ 'ਤੇ ਪੰਜਾਬੀ ਬੋਲੀ ਅਤੇ ਇਸ ਦੀ ਲਿਪੀ ਨਾਲ ਸਬੰਧਤ ਮਸਲਿਆਂ ਨੂੰ ਵਿਚਾਰਿਆ ਜਾ ਸਕੇ।
ਇਹ ਵੀ ਪੜ੍ਹੋ : ਇਟਲੀ 'ਚ ਯੂਰਪ ਕਬੱਡੀ ਚੈਂਪੀਅਨਸ਼ਿਪ 9 ਜੁਲਾਈ ਨੂੰ, ਅਹੁਦੇਦਾਰਾਂ ਦੀ ਹੋਈ ਭਾਰੀ ਇਕੱਤਰਤਾ
ਇਸ ਸਬੰਧੀ ਕੰਵਰ ਬਰਾੜ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਅੱਜ ਕੰਪਿਊਟਰ ਯੁੱਗ ਦੇ ਬਰਾਬਰ ਕਰਨ ਲਈ ਸਾਨੂੰ ਸੁਹਿਰਦ ਹੋਣ ਦੇ ਨਾਲ-ਨਾਲ ਤਕਨੀਕ ਦੇ ਹਾਣ ਦਾ ਵੀ ਹੋਣਾ ਪਵੇਗਾ। ਇਸ ਦੇ ਲਈ ਅੱਜ ਦੇ ਨਵੇਂ-ਨਵੇਂ ਆ ਰਹੇ ਸਾਫਟਵੇਅਰ ਸਬੰਧੀ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਪੰਜਾਬੀ ਕਾਨਫਰੰਸਾਂ, ਸੈਮੀਨਾਰ ਅਤੇ ਹੋਰ ਸਮਾਗਮ ਕਰਨੇ ਅਤਿ-ਜ਼ਰੂਰੀ ਹਨ। ਹਰਵਿੰਦਰ ਸਿੰਘ ਨੇ ਇਸ ਦੌਰਾਨ ਪੰਜਾਬੀ ਪੜ੍ਹਾਉਣ ਬਾਰੇ ਜਾਣਕਾਰੀ ਲਈ ਸੀਪੀਡੀ ਕੋਰਸ 'ਤੇ ਚਾਨਣਾ ਪਾਇਆ, ਜਿਸ ਸਬੰਧੀ ਕਾਨਫਰੰਸ ਵਿੱਚ ਪੂਰਾ ਇਕ ਸੈਸ਼ਨ ਹੋਵੇਗਾ।
ਇਹ ਵੀ ਪੜ੍ਹੋ : ਚੰਗੇ ਭਵਿੱਖ ਦੀ ਤਲਾਸ਼ 'ਚ ਨਿਕਲੇ 750 ਲੋਕਾਂ ਦਾ ਭੂਮੱਧ ਸਾਗਰ ਦੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ
ਮੁਖਤਿਆਰ ਸਿੰਘ ਤੇ ਅਮਰਜੀਤ ਸਿੰਘ ਲੈਸਟਰ ਨੇ ਕਾਨਫਰੰਸ ਦੇ ਪ੍ਰਬੰਧਾਂ ਦੀ ਜਾਣਕਾਰੀ ਨੂੰ ਸਾਂਝਾ ਕੀਤਾ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਦਾ ਭਰੋਸਾ ਦਿੱਤਾ। ਬਲਵਿੰਦਰ ਸਿੰਘ ਚਾਹਲ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਹੋਕਾ ਦਿੱਤਾ ਕਿ ਹਰ ਪੰਜਾਬੀ ਨੂੰ ਇਸ ਪੰਜਾਬੀ ਬੋਲੀ ਸਬੰਧੀ ਸਾਂਝੀ ਕਾਨਫਰੰਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਦੇ ਦੀਵੇ ਨੂੰ ਇੰਗਲੈਂਡ ਦੀ ਧਰਤੀ 'ਤੇ ਬਲਦਿਆਂ ਰੱਖਿਆ ਜਾ ਸਕੇ। ਇਸ ਸਮੇਂ ਹੋਰ ਮੈਂਬਰਾਂ 'ਚ ਡਾ. ਜਸਬੀਰ ਸਿੰਘ ਤੋਂ ਇਲਾਵਾ ਅਵਤਾਰ ਸਿੰਘ, ਪੰਜਾਬੀ ਲੇਖਕ ਜਸਵਿੰਦਰ ਰੱਤੀਆਂ ਤੇ ਨਛੱਤਰ ਭੋਗਲ ਵੀ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਸਾਥੀ ਅੱਗੇ ਹੋਰ ਸ਼ਰਮਿੰਦਗੀ ਨਹੀਂ! ਅਪਣਾਓ ਇਹ ਰਾਮਬਾਣ ਨੁਸਖ਼ੇ
NEXT STORY