ਲੰਡਨ (ਸਰਬਜੀਤ ਸਿੰਘ ਬਨੂੜ) - ਡਿਫੈਂਸ ਸਿੱਖ ਨੈੱਟਵਰਕ (DSN) ਨੇ ਬਰਤਾਨੀਆ ਦੇ ਲੋਕਾਂ ਨੂੰ ਸਿੱਖ ਸੱਭਿਆਚਾਰ ਅਤੇ ਧਰਮ ਪ੍ਰਤੀ ਜਾਗਰੂਕਤਾ ਵਧਾਉਣ ਦੇ ਯੋਗ ਬਣਾਉਣ ਤੇ ਸਮੂਹ ਸ਼ਹੀਦਾਂ ਦੀ ਮਿੱਠੀ ਤੇ ਨਿੱਘੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪਾਰਕ ਐਵੇਨਿਊ, ਸਾਊਥਾਲ, ਵਿੱਚ ਤਿੰਨ ਦਿਨਾਂ ਸਮਾਗਮ ਕਰਵਾਏ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਅਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸਰਜੈਂਟ ਰਣਜੀਤ ਸਿੰਘ, ਸਿੱਖ ਚੈਪਲਿਨ ਬੀਬੀ ਮਨਦੀਪ ਕੋਰ ਨੇ ਅਰਦਾਸ ਤੇ ਕੀਰਤਨ ਕੀਤਾ। ਉਨ੍ਹਾਂ ਵੱਲੋਂ ਸਿੱਖ ਫ਼ੌਜੀਆਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੋ ਅਤੇ ਸਾਡੇ ਸ਼ਹੀਦਾਂ ਦੇ ਅਤੀਤ ਅਤੇ ਵਰਤਮਾਨ ਤੋਂ ਪ੍ਰੇਰਨਾ ਲਓ।
ਇਹ ਵੀ ਪੜ੍ਹੋ- ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 121 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਇਸ ਮੌਕੇ ਡਿਫੈਂਸ ਸਿੱਖ ਨੈੱਟਵਰਕ ਨੇ ਆਮ ਲੋਕਾਂ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਫੌਜ ਦੇ ਕਮਾਂਡਿੰਗ ਅਫਸਰਾਂ, ਮੇਜਰ ਤੋਂ ਇਲਾਵਾ ਸੀਪੀ ਰਸਵਿੰਦਰ ਸੂਦਨ, ਹਰੀ ਸਿੰਘ, ਰਾਜਬੀਰ ਕੋਰ ਬੱਲ ਅਤੇ ਦਰਜਨਾਂ ਸਿੱਖ ਫ਼ੌਜੀਆਂ ਨੇ ਪਰਿਵਾਰਾਂ, ਬੱਚਿਆਂ ਸਮੇਤ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਬਰਤਾਨੀਆਂ ਵਿੱਚੋਂ ਡਿਫੈਂਸ ਸਿੱਖ ਨੈੱਟਵਰਕ ਦੇ ਵਰਦੀ ਧਾਰੀ ਮੈਂਬਰਾਂ ਨੇ 72 ਘੰਟੇ ਅਖੰਡ ਪਾਠ ਦੀ ਸੇਵਾ ਕਰ ਮੇਜ਼ਬਾਨੀ ਦੇ ਨਾਲ ਗੁਰਦਵਾਰਾ ਸਾਹਿਬ ਵਿੱਚ ਵੱਖ-ਵੱਖ ਥਾਂਵਾਂ 'ਤੇ ਸੇਵਾਵਾਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ।
ਇਹ ਪਹਿਲਾ ਮੌਕਾ ਸੀ ਜਦੋਂ ਵੈਸਟ ਲੰਡਨ ਵਿੱਚ ਯੂ.ਕੇ. ਆਰਮਡ ਫੋਰਸਿਜ਼ ਵਿੱਚ ਸਿੱਖਾਂ ਨੂੰ ਸੇਵਾ ਕਰਦੇ ਦੇਖਿਆ ਗਿਆ ਅਤੇ ਸਿੱਖ ਭਾਈਚਾਰੇ ਨਾਲ ਵੱਖ-ਵੱਖ ਰੁਝੇਵਿਆਂ ਵਿੱਚੋਂ ਨਿਕਲ ਗੱਲ-ਬਾਤ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ। ਇਸ ਮੌਕੇ ਸਮੂਹ ਸਿੱਖ ਫ਼ੌਜੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਫ਼ੌਜੀਆਂ ਦੀ ਚੈਰਿਟੀ ਲਈ ਫੰਡ ਇਕੱਠਾ ਕਰ ਕੇ ਦਿੱਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ, ਕੁਲਵੰਤ ਸਿੰਘ ਭਿੰਡਰ, ਚਰਨਪ੍ਰੀਤ ਸਿੰਘ ਬੱਲ ਨੇ ਸਮੁੱਚੇ ਭਾਈਚਾਰੇ ਵੱਲੋਂ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਪਿਆਰ ਦੀ ਨਵੀਂ ਮਿਸਾਲ: ਹਸਪਤਾਲ ਦੇ ਸਫਾਈ ਕਰਮਚਾਰੀ ਨੂੰ ਦਿਲ ਦੇ ਬੈਠੀ MBBS ਡਾਕਟਰ, ਕਰਵਾਇਆ ਵਿਆਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿਆਰ ਦੀ ਨਵੀਂ ਮਿਸਾਲ: ਹਸਪਤਾਲ ਦੇ ਸਫਾਈ ਕਰਮਚਾਰੀ ਨੂੰ ਦਿਲ ਦੇ ਬੈਠੀ MBBS ਡਾਕਟਰ, ਕਰਵਾਇਆ ਵਿਆਹ
NEXT STORY