ਐਂਟਰਟੇਨਮੈਂਟ ਡੈਸਕ- ਜ਼ੀ ਟੀ.ਵੀ. ਦੇ ਨਵੇਂ ਸ਼ੋਅ ‘ਛੋਰੀਆਂ ਚਲੀ ਗਾਓਂ’ ਵਿਚ 11 ਜੋਸ਼ੀਲੀ ਅਤੇ ਪ੍ਰਤਿਭਾਸ਼ਾਲੀ ਮਹਿਲਾ ਹਸਤੀਆਂ ਨੂੰ ਪਿੰਡ ਦੀ ਜ਼ਿੰਦਗੀ, ਰੋਜ਼ਾਨਾ ਦੀਆਂ ਚੁਣੌਤੀਆਂ, ਔਖੇ ਕੰਮਾਂ ਅਤੇ ਐਸ਼ੋ-ਆਰਾਮ ਤੋਂ ਬਿਨਾਂ ਰਹਿਣ ਦੇ ਇਮਤਿਹਾਨ ਦਾ ਸਾਹਮਣਾ ਕਰਨਾ ਪਵੇਗਾ। ਦੋ ਦਹਾਕਿਆਂ ਵਿਚ ਟੀ.ਵੀ. ਫਿਲਮਾਂ, ਓ.ਟੀ.ਟੀ. ਅਤੇ ਰਿਐਲਿਟੀ ਸ਼ੋਅ ਵਿਚ ਆਪਣਾ ਨਾਂ ਬਣਾਉਣ ਵਾਲੀ ਅਨੀਤਾ ਹਸਨੰਦਾਨੀ ਮਨੋਰੰਜਨ ਜਗਤ ਵਿਚ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਸ ਨੇ ‘ਕ੍ਰਿਸ਼ਨਾ ਕਾਟੇਜ’, ‘ਕੁਛ ਤੋ ਹੈ’, ‘ਰਾਗਿਨੀ ਐੱਮ.ਐੱਮ.ਐੱਸ. 2’ ਅਤੇ ਤੇਲਗੂ ਫਿਲਮ ‘ਨੇਨੁਨਾਨੂ’ ਵਰਗੀਆਂ ਹਿੱਟ ਫਿਲਮਾਂ ਵਿਚ ਕੰਮ ਕੀਤਾ ਹੈ।
ਭੋਪਾਲ ਦੀ ਰਹਿਣ ਵਾਲੀ ਐਸ਼ਵਰਿਆ ਖਰੇ ਨੂੰ ਟੀ.ਵੀ. ਦੀਆਂ ਉੱਭਰਦੀਆਂ ਪ੍ਰਤਿਭਾਵਾਂ ਵਿਚ ਗਿਣਿਆ ਜਾਂਦਾ ਹੈ। ਉਹ ‘ਭਾਗਿਆ ਲਕਸ਼ਮੀ’ ਵਿਚ ਲਕਸ਼ਮੀ ਓਬਰਾਏ ਦਾ ਕਿਰਦਾਰ ਨਿਭਾ ਕੇ ਪਹਿਲਾਂ ਹੀ ਹਰ ਘਰ ਵਿਚ ਮਸ਼ਹੂਰ ਹੋ ਚੁੱਕੀ ਹੈ। ਮਹਾਰਾਸ਼ਟਰ ਦੀ ਅੰਜੁਮ ਫਕੀਹ ਬੋਲਡ ਅਤੇ ਸਹਿਜ ਅਦਾਕਾਰਾ ਹੈ। ਉਹ ‘ਕੁੰਡਲੀ ਭਾਗਿਆ’ ਵਿਚ ਸ੍ਰਿਸ਼ਟੀ ਅਰੋੜਾ ਦਾ ਕਿਰਦਾਰ ਨਿਭਾ ਕੇ ਸੁਰਖੀਆਂ ਵਿਚ ਆਈ ਸੀ।
ਮਸ਼ਹੂਰ ਅਦਾਕਾਰਾ ਦੀ ਭੈਣ ਤੇ ਪਿਤਾ ਦਾ ਹੋਇਆ ਭਿਆਨਕ ਐਕਸੀਡੈਂਟ!
NEXT STORY