ਮੁੰਬਈ (ਬਿਊਰੋ)– ਮਸ਼ਹੂਰ ਅੰਤਰਰਾਸ਼ਟਰੀ ਗਾਇਕਾ ਸ਼ਕੀਰਾ ਆਪਣੀ ਜਾਦੂਈ ਆਵਾਜ਼ ਕਾਰਨ ਦੁਨੀਆ ਭਰ ’ਚ ਜਾਣੀ ਜਾਂਦੀ ਹੈ। ਉਸ ਨੂੰ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਗ੍ਰੈਮੀ ਐਵਾਰਡ ਜਿੱਤ ਚੁੱਕੀ ਸ਼ਕੀਰਾ ਨੂੰ ਆਪਣੀ ਆਵਾਜ਼ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ ਪਰ ਪਹਿਲੀ ਵਾਰ ਉਸ ਦੇ ਸਨਮਾਨ ’ਚ ਕੁਝ ਅਜਿਹਾ ਕੀਤਾ ਗਿਆ, ਜਿਸ ਨਾਲ ਉਹ ਭਾਵੁਕ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਦੇ ਘਰ ਛਾਇਆ ਮਾਤਮ, ਮਾਤਾ-ਪਿਤਾ ਦਾ ਹੋਇਆ ਦਿਹਾਂਤ
ਸ਼ਕੀਰਾ ਦਾ ਬੁੱਤ ਜੱਦੀ ਸ਼ਹਿਰ ’ਚ ਲਗਾਇਆ ਗਿਆ
ਅਸਲ ’ਚ ਕੋਲੰਬੀਆ ’ਚ ਸ਼ਕੀਰਾ ਦੇ ਜੱਦੀ ਸ਼ਹਿਰ ਬੈਰਨਕਿਲਾ ’ਚ ਗਾਇਕਾ ਦਾ ਕਾਂਸੀ ਦਾ ਬੁੱਤ ਬਣਾਇਆ ਗਿਆ ਹੈ, ਜਿਸ ਦਾ ਉਸ ਦੇ ਮਾਤਾ-ਪਿਤਾ ਦੇ ਸਾਹਮਣੇ ਉਦਘਾਟਨ ਕੀਤਾ ਗਿਆ। 21 ਫੁੱਟ ਦੀ ਮੂਰਤੀ ਸ਼ਕੀਰਾ ਦੇ ਸਿਗਨੇਚਰ ਬੈਲੀ ਡਾਂਸ ਪੋਜ਼ ’ਚ ਹੈ। ਨਦੀ ਦੇ ਕੰਢੇ ਪਾਰਕ ’ਚ ਸਥਿਤ ਇਸ ਵੱਡੀ ਮੂਰਤੀ ਦਾ ਸਥਾਪਿਤ ਹੋਣਾ ਸ਼ਕੀਰਾ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਪਰ ਇਸ ਦੌਰਾਨ ਇਕ ਗਲਤੀ ਹੋ ਗਈ, ਜਿਸ ਕਾਰਨ ਸ਼ਕੀਰਾ ਦੇ ਪ੍ਰਸ਼ੰਸਕ ਕਾਫੀ ਨਾਰਾਜ਼ ਹੋ ਗਏ।
ਸ਼ਕੀਰਾ ਦੀ ਮੂਰਤੀ ’ਤੇ ਕਿਉਂ ਨਾਰਾਜ਼ ਹਨ ਲੋਕ?
ਪ੍ਰਸ਼ੰਸਕਾਂ ਨੇ ਦੇਖਿਆ ਕਿ ਸ਼ਕੀਰਾ ਦੀ ਮੂਰਤੀ ’ਤੇ ਲਿਖਿਆ ਨਾਮ ਗਲਤ ਹੈ। ਸ਼ਕੀਰਾ ਨੇ ਇੰਸਟਾਗ੍ਰਾਮ ’ਤੇ ਮੂਰਤੀ ਦੇ ਸਾਹਮਣੇ ਪੋਜ਼ ਦਿੰਦਿਆਂ ਪਰਿਵਾਰ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ’ਚ ਸ਼ਕੀਰਾ ਦਾ ਪਰਿਵਾਰ ਕਾਫੀ ਖ਼ੁਸ਼ ਨਜ਼ਰ ਆ ਰਿਹਾ ਹੈ। ਅਖੀਰ ’ਚ ਉਸ ਨੇ ਮੂਰਤੀ ਦੇ ਨੇੜੇ ਤਖ਼ਤੀ ਦੀ ਇਕ ਫੋਟੋ ਸਾਂਝੀ ਕੀਤੀ, ਜਿਸ ’ਚ ਲਿਖਿਆ ਹੈ, ‘‘2 ਜਨਵਰੀ, 1977 ਨੂੰ ਬੈਰੇਂਕਿੱਲਾ ’ਚ ਸੰਸਾਰ ਲਈ ਜਨਮ ਲਿਆ। ਇਕ ਦਿਲ ਜੋ ਕੰਪੋਜ਼ ਕਰਦਾ ਹੈ, ਲੱਕ ਜੋ ਕਦੇ ਝੂਠ ਨਹੀਂ ਬੋਲਦਾ, ਇਕ ਵਿਲੱਖਣ ਪ੍ਰਤਿਭਾ, ਇਕ ਆਵਾਜ਼, ਜੋ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਤੇ ਕੰਮ ਕਰਦੀ ਹੈ। ਨੰਗੇ ਪੈਰ, ਬੱਚਿਆਂ ਤੇ ਮਨੁੱਖਤਾ ਦੀ ਬਿਹਤਰੀ ਲਈ।’’
ਅੱਗੇ ਲਿਖਿਆ ਗਿਆ ਸੀ, ‘‘ਸ਼ਕੀਰਾ ਦੀ 6.50 ਮੀਟਰ ਦੀ ਮੂਰਤੀ ਨੂੰ ਕਾਂਸੀ ਦਾ ਬਣਾਇਆ ਗਿਆ ਹੈ, ਜੋ ਉਸ ਦੇ ਸ਼ਾਨਦਾਰ ਬੈਲੀ ਡਾਂਸ ਨੂੰ ਦਰਸਾਉਂਦੀ ਹੈ। ਐਲੂਮੀਨੀਅਮ ’ਚ ਉਸ ਦੀ ਸਕਰਟ ਦਾ ਅੰਤ ਸਮੁੰਦਰ ਤੇ ਨਦੀ ਦੀਆਂ ਲਹਿਰਾਂ ਦਾ ਪ੍ਰਤੀਕ ਹੈ।’’ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਨੂੰ ਸ਼ਕੀਰਾ ਦੀ ਮੂਰਤੀ ਪਸੰਦ ਸੀ ਪਰ ਕੁਝ ਲੋਕ ਹੈਰਾਨ ਸਨ ਕਿ ਮੂਰਤੀਕਾਰ ਦਾ ਆਖਰੀ ਨਾਂ ਦੋ ਵੱਖ-ਵੱਖ ਤਰੀਕਿਆਂ ਨਾਲ ਕਿਉਂ ਲਿਖਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਾਲੇ ਸੂਟ 'ਚ ਨੀਰੂ ਬਾਜਵਾ ਦਾ ਕਾਤਿਲਾਨਾ ਅੰਦਾਜ਼, ਤਸਵੀਰਾਂ ਵੇਖ ਫੈਨਜ਼ ਨੇ ਕਿਹਾ- ਵਾਹ! ਵਾਹ!
NEXT STORY