ਮੁੰਬਈ (ਬਿਊਰੋ)– ਫ਼ਿਲਮ ‘ਐਨੀਮਲ’ ’ਚ ‘ਭਾਬੀ 2’ ਯਾਨੀ ਜ਼ੋਇਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਤ੍ਰਿਪਤੀ ਡਿਮਰੀ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ‘ਐਨੀਮਲ’ ’ਚ ਕੰਮ ਕਰਨ ਤੋਂ ਬਾਅਦ ਤ੍ਰਿਪਤੀ ਦੀ ਫੈਨ ਫਾਲੋਇੰਗ ਕਾਫੀ ਵੱਧ ਗਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਉਸ ਦੇ ਇੰਸਟਾਗ੍ਰਾਮ ’ਤੇ 7 ਲੱਖ ਫਾਲੋਅਰਜ਼ ਸਨ, ਜਦਕਿ ਫ਼ਿਲਮ ਦੇ ਰਿਲੀਜ਼ ਹੋਣ ਦੇ 8 ਦਿਨਾਂ ਬਾਅਦ ਹੀ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 2.9 ਮਿਲੀਅਨ (29 ਲੱਖ) ਹੋ ਗਈ ਹੈ। ਉਸ ਦੇ ਫਾਲੋਅਰਜ਼ ਦੀ ਗਿਣਤੀ ਸਿਰਫ਼ 8 ਦਿਨਾਂ ’ਚ 21 ਲੱਖ ਵੱਧ ਗਈ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਤ੍ਰਿਪਤੀ ਨੂੰ ਨੈਸ਼ਨਲ ਕ੍ਰਸ਼ ਦਾ ਨਾਂ ਦਿੱਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ’ਤੇ ਨੂੰਹ ਐਸ਼ਵਰਿਆ ਨੂੰ ਕੀਤਾ ਅਨਫਾਲੋਅ, ਰਿਸ਼ਤੇ ’ਚ ਆਈ ਦਰਾਰ, ਜਾਣੋ ਪੂਰਾ ਮਾਮਲਾ
ਰਣਬੀਰ ਤੇ ਤ੍ਰਿਪਤੀ ਦਾ ਇਕ ਸੀਨ ਕਾਫ਼ੀ ਚਰਚਾ ’ਚ ਹੈ, ਜਿਸ ’ਚ ਰਣਬੀਰ ਤ੍ਰਿਪਤੀ ਨੂੰ ‘ਲਿੱਕ ਮਾਈ ਸ਼ੂਅਜ਼’ ਕਹਿੰਦੇ ਹਨ। ਇਸ ਸੀਨ ਦੀ ਕਾਫ਼ੀ ਨਿੰਦਿਆ ਹੋ ਰਹੀ ਹੈ।
ਛੋਟੀ ਭੂਮਿਕਾ ਤੋਂ ਮਿਲੀ ਵੱਡੀ ਪ੍ਰਸਿੱਧੀ
ਫ਼ਿਲਮ ‘ਐਨੀਮਲ’ ’ਚ ਤ੍ਰਿਪਤੀ ਨੇ ਬਹੁਤ ਛੋਟੀ ਭੂਮਿਕਾ ਨਿਭਾਈ ਹੈ। ਇਸ ਦੇ ਬਾਵਜੂਦ ਉਸ ਨੇ ਇਸ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ। ‘ਐਨੀਮਲ’ ’ਚ ਤ੍ਰਿਪਤੀ ਤੇ ਰਣਬੀਰ ’ਚ ਕੁਝ ਇੰਟੀਮੇਟ ਸੀਨਜ਼ ਦਿਖਾਏ ਗਏ ਹਨ। ਸ਼ੁਰੂਆਤ ’ਚ ਲੱਗਦਾ ਹੈ ਕਿ ਰਣਬੀਰ ਨੂੰ ਤ੍ਰਿਪਤੀ ਨਾਲ ਪਿਆਰ ਹੋ ਗਿਆ ਹੈ ਪਰ ਇਹ ਪਲਾਨ ਦਾ ਹਿੱਸਾ ਹੁੰਦਾ ਹੈ।
ਤ੍ਰਿਪਤੀ ਤੋਂ ਇਲਾਵਾ ਬੌਬੀ ਦਿਓਲ ਵੀ ਆਪਣੇ ਕਿਰਦਾਰ ਲਈ ਤਾਰੀਫ਼ਾਂ ਬਟੋਰ ਰਹੇ ਹਨ। ਫ਼ਿਲਮ ’ਚ ਬੌਬੀ ਨੂੰ ਕੋਈ ਡਾਇਲਾਗ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਫ਼ਿਲਮ ’ਚ ਆਪਣੇ ਐਕਸਪ੍ਰੈਸ਼ਨਜ਼ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਹੈ।
‘ਲਿੱਕ ਮਾਈ ਸ਼ੂਅਜ਼’ ਡਾਇਲਾਗ ’ਤੇ ਬੋਲੀ ਤ੍ਰਿਪਤੀ
ਇਸ ਸੀਨ ਬਾਰੇ ਗੱਲ ਕਰਦਿਆਂ ਤ੍ਰਿਪਤੀ ਨੇ ਕਿਹਾ ਕਿ ਨਿਰਦੇਸ਼ਕ ਨੇ ਬਹੁਤ ਸੋਚ ਸਮਝ ਕੇ ਹੀ ਇਹ ਸੀਨ ਰੱਖਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਅਦਾਕਾਰੀ ਕੋਚ ਨੇ ਮੈਨੂੰ ਸਿਖਾਇਆ ਹੈ ਕਿ ਇਕ ਐਕਟਰ ਨੂੰ ਹਰ ਤਰ੍ਹਾਂ ਦੇ ਰੋਲ ਲਈ ਤਿਆਰ ਰਹਿਣਾ ਚਾਹੀਦਾ ਹੈ।
ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਅਦਾਕਾਰਾ ਨੇ ਭੂਮਿਕਾ ਨਾਲ ਹੇਰਾ-ਫੇਰੀ ਬਾਰੇ ਗੱਲ ਕੀਤੀ। ਉਸ ਨੇ ਕਿਹਾ, ‘‘ਇਕ ਔਰਤ ਜੋ ਤੁਹਾਡੀ ਪਤਨੀ, ਬੱਚਿਆਂ ਤੇ ਪਿਤਾ ਨੂੰ ਮਾਰਨ ਦੀ ਗੱਲ ਕਰ ਰਹੀ ਹੈ। ਜੇਕਰ ਮੈਂ ਉਸ ਦੀ ਥਾਂ ਹੁੰਦੀ ਤਾਂ ਸ਼ਾਇਦ ਉਸ ਕੁੜੀ ਨੂੰ ਮਾਰ ਦਿੰਦੀ, ਜਦਕਿ ਰਣਬੀਰ ਉਥੋਂ ਚਲੇ ਗਏ। ਜਦੋਂ ਉਸ ਦੇ ਭਰਾ ਨੇ ਉਸ ਨੂੰ ਪੁੱਛਿਆ ਕਿ ਇਸ ਕੁੜੀ ਦਾ ਕੀ ਕਰਨਾ ਹੈ? ਇਸ ’ਤੇ ਰਣਬੀਰ ਕਹਿੰਦੇ ਹਨ ਕਿ ਉਸ ਨੂੰ ਜਿਥੇ ਮਰਜ਼ੀ ਜਾਣ ਦਿਓ।’’
ਤ੍ਰਿਪਤੀ ਦਾ ਫ਼ਿਲਮੀ ਕਰੀਅਰ
ਤ੍ਰਿਪਤੀ ਨੇ ਕਾਮੇਡੀ ਫ਼ਿਲਮ ‘ਪੋਸਟਰ ਬੁਆਏਜ਼’ (2017) ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਰੋਮਾਂਟਿਕ ਡਰਾਮਾ ‘ਲੈਲਾ ਮਜਨੂੰ’ (2018) ’ਚ ਪਹਿਲੀ ਮੁੱਖ ਭੂਮਿਕਾ ਨਿਭਾਈ। ਤ੍ਰਿਪਤੀ ਨੂੰ ਅਨਵਿਤਾ ਦੱਤ ਦੀ ‘ਬੁਲਬੁਲ’ (2020) ਤੇ ‘ਕਲਾ’ (2022) ’ਚ ਉਸ ਦੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਮਿਲੀ ਹੈ। ਹੁਣ ਉਸ ਨੇ ਐਕਸ਼ਨ ਫ਼ਿਲਮ ‘ਐਨੀਮਲ’ ’ਚ ਆਪਣੀ ਸਹਾਇਕ ਭੂਮਿਕਾ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਫ਼ਿਲਮ ’ਚ ਰਣਬੀਰ ਤੋਂ ਇਲਾਵਾ ਰਸ਼ਮਿਕਾ ਮੰਦਾਨਾ, ਬੌਬੀ ਦਿਓਲ ਤੇ ਅਨਿਲ ਕਪੂਰ ਵੀ ਮੁੱਖ ਭੂਮਿਕਾਵਾਂ ’ਚ ਹਨ। ਉਹ ਹੁਣ ਵਿੱਕੀ ਕੌਸ਼ਲ ਨਾਲ ਆਉਣ ਵਾਲੇ ਪ੍ਰਾਜੈਕਟ ’ਚ ਕੰਮ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ‘ਐਨੀਮਲ’ ਫ਼ਿਲਮ ’ਚ ਤ੍ਰਿਪਤੀ ਦੀ ਅਦਾਕਾਰੀ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਧੀਆਂ ਸਣੇ ਮੱਥਾ ਟੇਕਣ ਪਹੁੰਚੇ ਰਾਜ ਬੱਬਰ, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
NEXT STORY