ਮੁੰਬਈ- 40 ਸਾਲ ਦੀ ਅਦਾਕਾਰਾ ਸ਼ਵੇਤਾ ਤਿਵਾੜੀ ਆਪਣੇ ਬੋਲਡ ਐਂਡ ਸਟਾਈਲਿਸ਼ ਅੰਦਾਜ਼ ਨਾਲ ਸੋਸ਼ਲ ਮੀਡੀਆ ’ਤੇ ਕੋਹਰਾਮ ਮਚਾਉਂਦੀ ਰਹਿੰਦੀ ਹੈ। ਉਸ ਦੀ ਲੁੱਕ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਦੋ ਬੱਚਿਆਂ ਦੀ ਮਾਂ ਹੈ। ਉਨ੍ਹਾਂ ਦੀ ਖ਼ੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ। ਹਾਲ ਹੀ ’ਚ ਸ਼ਵੇਤਾ ਨੇ ਆਪਣੀਆਂ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ ਕਰਦਾ ਨਹੀਂ ਥੱਕ ਰਿਹਾ।
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਸ਼ਵੇਤਾ ਤਿਵਾੜੀ ਲਾਲ ਰੰਗ ਦੀ ਸੈਕਸੀ ਡਰੈੱਸ ’ਚ ਹੌਟਨੈੱਸ ਦਾ ਤੜਕਾ ਲਗਾ ਰਹੀ ਹੈ। ਇਸ ਡਰੈੱਸ ਦੇ ਨਾਲ ਉਸ ਨੇ ਮੇਕਅਪ ਵੀ ਕਮਾਲ ਦਾ ਕੀਤਾ ਹੋਇਆ ਹੈ।
ਰੈੱਡ ਲਿਪਸਟਿਕ, ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲ ਉਸ ਦੀ ਲੁੱਕ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਹੇ ਹਨ। ਲੁੱਕ ਨੂੰ ਪੂਰਾ ਕਰਦੇ ਹੋਏ ਸ਼ਵੇਤਾ ਕੈਮਰੇ ਦੇ ਸਾਹਮਣੇ ਸੈਕਸੀ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਵੇਤਾ ਨੇ ਕੈਪਸ਼ਨ ’ਚ ਲਿਖਿਆ ਕਿ-‘ਅਨਕਾਮਨ ਬਣੋ ਅਤੇ ਕੁਝ ਲਾਲ ਰੰਗ ਪਹਿਨੋ’।
ਸ਼ਵੇਤਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਅੱਗ ਲਗਾ ਰਹੀਆਂ ਹਨ। ਕੰਮ ਦੀ ਗੱਲ ਕਰੀਏ ਤਾਂ ਸ਼ਵੇਤਾ ਤਿਵਾੜੀ ਇਨੀਂ ਦਿਨੀਂ ਸਟੰਟ ਬੇਸਡ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ’ਚ ਨਜ਼ਰ ਆ ਰਹੀ ਹੈ।
ਸਟਾਈਲ ਦੇ ਮਾਮਲੇ ’ਚ ਸੋਨਮ-ਜਾਨ੍ਹਵੀ ਤੋਂ ਘੱਟ ਨਹੀਂ ਸ਼ਨਾਇਆ ਕਪੂਰ, ਗੋਲਡਨ ਲਹਿੰਗੇ ’ਚ ਲੁੱਟੀ ਮਹਿਫਿਲ
NEXT STORY