ਮੁੰਬਈ- ਗੋਵਿੰਦਾ ਨਾਲ ਮੰਗਲਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਜਾਂ ਕਹਿ ਸਕਦੇ ਹਾਂ ਕਿ ਵੱਡਾ ਹਾਦਸਾ ਟਲ ਗਿਆ। ਉਸ ਨੂੰ ਆਪਣੇ ਹੀ ਰਿਵਾਲਵਰ ਨਾਲ ਲੱਤ 'ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾ ਦੀ ਧੀ ਟੀਨਾ ਨੇ ਮਹਾਕਾਲ ਮੰਦਿਰ 'ਚ ਆਪਣੇ ਪਿਤਾ ਲਈ ਮਹਾਮਰਿਤੁੰਜਯ ਦਾ ਜਾਪ ਕਰਵਾਇਆ ਹੈ।ਦੱਸ ਦੇਈਏ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਗੋਵਿੰਦਾ ਕੋਲਕਾਤਾ ਜਾ ਰਹੇ ਸਨ। ਉਸ ਸਮੇਂ ਉਹ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ ਅਤੇ ਇਸ ਦੌਰਾਨ ਉਹ ਉਸ ਦੇ ਹੱਥ 'ਚੋਂ ਤਿਲਕ ਗਿਆ ਅਤੇ ਗੋਲੀ ਚੱਲ ਗਈ। ਇਹ ਗੋਲੀ ਉਸ ਦੀ ਲੱਤ ਵਿੱਚ ਲੱਗੀ।
ਟੀਨਾ ਦੇ ਕਹਿਣ 'ਤੇ 51 ਪੰਡਿਤਾਂ ਨੇ 2 ਘੰਟੇ ਤੱਕ ਗੋਵਿੰਦਾ ਲਈ ਜਾਪ ਕੀਤਾ, ਜਦਕਿ ਧੀ ਟੀਨਾ ਆਹੂਜਾ ਤੁਰੰਤ ਆਪਣੇ ਪਿਤਾ ਲਈ ਹਸਪਤਾਲ ਪਹੁੰਚੀ, ਉਸ ਨੇ ਅਦਾਕਾਰ ਦੇ ਜਲਦੀ ਠੀਕ ਹੋਣ ਲਈ ਉਜੈਨ ਦੇ ਮਹਾਕਾਲ ਮੰਦਰ 'ਚ ਮਹਾਮਰਿਤੁੰਜਯ ਦਾ ਜਾਪ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਟੀਨਾ ਦੇ ਕਹਿਣ 'ਤੇ 51 ਪੰਡਿਤਾਂ ਨੇ ਗੋਵਿੰਦਾ ਲਈ 2 ਘੰਟੇ ਤੱਕ ਜਾਪ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
PM ਮੋਦੀ ਨੇ ਰਜਨੀਕਾਂਤ ਦੇ ਠੀਕ ਹੋਣ ਦੀ ਕੀਤੀ ਕਾਮਨਾ, ਪਤਨੀ ਨਾਲ ਫੋਨ 'ਤੇ ਕੀਤੀ ਗੱਲ
NEXT STORY