ਮੁੰਬਈ- ਅਦਾਕਾਰ ‘ਧਨੁਸ਼’ ਦੀ ਆਗਾਮੀ ਐਕਸ਼ਨ-ਡਰਾਮਾ ਫ਼ਿਲਮ ‘ਕਾਰਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਆਉਂਦੇ ਹੀ ਫੈਂਨਜ਼ ਦਾ ਧਿਆਨ ਖਿੱਚ ਲਿਆ ਹੈ। ਨਿਰਦੇਸ਼ਕ ਵਿਗਨੇਸ਼ ਰਾਜਾ ਦੀ ਇਸ ਫਿਲਮ ਵਿੱਚ ਧਨੁਸ਼ ਇੱਕ ਅਜਿਹੇ ਲੁਟੇਰੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਪੈਸਿਆਂ ਦੀ ਸਖ਼ਤ ਲੋੜ ਕਾਰਨ ਬੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ।
ਉਨ੍ਹਾਂ ਦਾ ਅਭਿਨੈ ਕਾਫ਼ੀ ਦਮਦਾਰ ਦਿਖ ਰਿਹਾ ਹੈ ਅਤੇ ਕਹਾਣੀ ’ਚ ਇਮੋਸ਼ਨਲ ਡੂੰਘਾਈ ਦੇ ਨਾਲ ਜ਼ਬਰਦਸਤ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ਦੀ ਸ਼ੁਰੂਆਤ ਖਾੜੀ ਜੰਗ ਦੇ ਤਣਾਅਪੂਰਨ ਮਾਹੌਲ ਤੋਂ ਹੁੰਦੀ ਹੈ, ਜਿੱਥੇ ਮਹਿੰਗਾਈ ਅਤੇ ਤੇਲ ਸੰਕਟ ਦੌਰਾਨ ਭ੍ਰਿਸ਼ਟਾਚਾਰ ਅਤੇ ਅਪਰਾਧ ਸਿਖਰ ’ਤੇ ਹਨ। ਧਨੁਸ਼ ਦਾ ਕਿਰਦਾਰ ਬੇਖ਼ੌਫ਼ ਹੋ ਕੇ ਬੈਂਕ ਲੁੱਟਦਾ ਨਜ਼ਰ ਆਉਂਦਾ ਹੈ। ਦੱਸ ਦੇਈਏ ਕਿ ਸੈਂਸਰ ਬੋਰਡ ਪਹਿਲਾਂ ਹੀ U/A ਸਰਟੀਫਿਕੇਟ ਨਾਲ ਫਿਲਮ ਨੂੰ ਰਿਲੀਜ਼ ਲਈ ਮਨਜ਼ੂਰੀ ਦੇ ਚੁੱਕਾ ਹੈ। ਫਿਲਮ ਇਸ ਸਾਲ 30 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ।
ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ ਦਾ ਅਸ਼ੀਰਵਾਦ
NEXT STORY