ਐਂਟਰਟੇਨਮੈਂਟ ਡੈਸਕ- ਦੋ ਪਤਨੀਆਂ ਤੋਂ ਵੱਖ ਹੋਣ ਤੋਂ ਬਾਅਦ ਸੁਪਰਸਟਾਰ ਆਮਿਰ ਖਾਨ ਦਾ ਦਿਲ ਇਕ ਵਾਰ ਫਿਰ ਕਿਸੇ ਲਈ ਧੜਕ ਰਿਹਾ ਹੈ। ਜੀ ਹਾਂ, ਆਪਣੇ 60ਵੇਂ ਜਨਮਦਿਨ ਤੋਂ ਪਹਿਲਾਂ ਆਮਿਰ ਖਾਨ ਨੇ ਦੱਸ ਦਿੱਤਾ ਹੈ ਕਿ ਉਹ ਕਿਸਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਨਵੇਂ ਰਿਸ਼ਤੇ 'ਚ ਬਹੁਤ ਖੁਸ਼ ਹਨ। ਹੁਣ ਉਨ੍ਹਾਂ ਦੇ ਇਸ ਖੁਲਾਸੇ ਨੇ ਜਿਥੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ ਉਥੇ ਹੀ ਨਾਲ ਹੀ ਉਹ ਇਹ ਲੱਭਣ 'ਚ ਜੁਟ ਗਏ ਹਨ ਕਿ ਆਖਿਰ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਵਾਲੀ ਤੀਜੀ ਔਰਤ ਕੌਣ ਹੈ।
ਆਮਿਰ ਖਾਨ ਨੇ ਮੁੰਬਈ 'ਚ ਮੀਡੀਆ ਦੇ ਨਾਲ ਇਕ ਮੁਲਾਕਾਤ ਦਾ ਆਯੋਜਨ ਕੀਤਾ ਅਤੇ ਉਸੇ ਦੌਰਾਨ ਉਨ੍ਹਾਂ ਨੇ ਗੌਰੀ ਨੂੰ ਪੱਤਰਕਾਰਾਂ ਨਾਲ ਮਿਲਾਇਆ। ਇਕ ਮੀਡੀਆ ਰਿਪੋਰਟ ਮੁਤਾਬਕ, ਸੁਪਰਸਟਾਰ ਨੇ ਖੁਲਾਸਾ ਕੀਤਾ ਕਿ ਉਹ ਇਕ ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ ਪਰ ਉਹ ਉਨ੍ਹਾਂ ਨੂੰ 25 ਸਾਲਾਂ ਤੋਂ ਜਾਣਦੇ ਹਨ। ਆਮਿਰ ਦੀ ਗਰਲਫ੍ਰੈਂਡ ਦਾ ਪੂਰਾ ਨਾਂ ਗੌਰੀ ਸਪ੍ਰੈਟ ਹੈ, ਜੋ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਨਾਲ ਜੁੜੀ ਹੋਈ ਹੈ।
ਰਿਪੋਰਟ ਮੁਤਾਬਕ, ਅਭਿਨੇਤਾ ਨੇ ਇਹ ਵੀ ਦੱਸਿਆ ਕਿ ਉਹ ਇਕੱਠੇ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਜੁੜਵਾ ਬੱਚੇ ਹਨ। ਆਮਿਰ ਨੇ ਮੀਡੀਆ ਨੂੰ ਗੌਰੀ ਨਾਲ ਮਿਲਾਉਣ ਤੋਂ ਬਾਅਦ ਇਕ ਸ਼ਰਤ ਰੱਖੀ ਕਿ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਨਾ ਕਰਨ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਚਰਚਾ ਦਾ ਵਿਸ਼ਾ ਬਣੇ, ਇਸ ਲਈ ਉਨ੍ਹਾਂ ਨੇ ਗੌਰੀ ਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਹੈ।
ਆਮਿਰ ਦੀ ਮੰਨੀਏ ਤਾਂ ਉਨ੍ਹਾਂ ਦੇ ਪਰਿਵਾਰ ਦੇ ਪਰਿਵਾਰ ਨੂੰ ਗੌਰੀ ਮਿਲ ਚੁੱਕੀ ਹੈ ਅਤੇ ਕਿਸੇ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਉਥੇ ਹੀ ਗੌਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਆਮਿਰ ਦੀਆਂ 2 ਫਿਲਮਾਂ ਦੇਖੀਆਂ ਹਨ। ਉਨ੍ਹਾਂ ਕਿਹਾ ਕਿ ਆਮਿਰ ਨੂੰ ਮੈਂ ਸੁਪਰਸਟਾਰ ਨਹੀਂ ਮਨਦੀ। ਮੈਂ ਬਾਲੀਵੁੱਡ ਦੇ ਨਾਲ ਸਹਿਜ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ। ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨਾਲ ਮੇਰੀ ਮੁਲਾਕਾਤ ਕੱਲ੍ਹ ਹੀ ਹੋਈ ਹੈ। ਆਮਿਰ ਨੇ ਪਹਿਲਾ ਵਿਆਹ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ ਕੀਤਾ ਸੀ। ਉਨ੍ਹਾਂ 'ਚੋਂ 2 ਬੱਚੇ ਹਨ, ਆਈਰਾ ਖਾਨ ਅਤੇ ਜੁਨੈਦ ਖਾਨ। ਹਾਲਾਂਕਿ, 16 ਸਾਲਾਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਹੁਣ ਲੋਕਾਂ ਦੇ ਮਨ 'ਚ ਸਵਾਲ ਹੈ ਕਿ ਆਮਿਰ ਤੀਜਾ ਵਿਆਹ ਕਦੋਂ ਕਰਨਗੇ।
ਪਿੰਕੀ ਧਾਲੀਵਾਲ ਨਾਲ 'ਪੇਚੇ' ਮਗਰੋਂ ਭਾਵੁੱਕ ਹੋਈ ਸੁਨੰਦਾ ਸ਼ਰਮਾ, ਹੱਥ ਜੋੜ ਆਖੀ ਇਹ ਗੱਲ... (ਵੀਡੀਓ)
NEXT STORY