ਮੁੰਬਈ - ਮਹਾਰਾਸ਼ਟਰ ਦੇ ਮੁੰਬਈ ’ਚ 14ਵੀਂ ਰੋਡ ਫਾਰਚਿਊਨ ਐਨਕਲੇਵ ਦੀ 7ਵੀਂ ਮੰਜ਼ਿਲ ’ਤੇ ਸਥਿਤ ਇਕ ਫਲੈਟ ’ਚ ਮੰਗਲਵਾਰ ਤੜਕੇ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੇ ਪੌੜੀਆਂ ਦੀ ਵਰਤੋਂ ਕਰ ਕੇ ਇਮਾਰਤ ਵਿਚੋਂ 9 ਲੋਕਾਂ ਨੂੰ ਬਚਾਇਆ। ਹਾਲਾਂਕਿ 80 ਸਾਲਾ ਇਕ ਔਰਤ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ-ਖਨੌਰੀ ਬਾਰਡਰ ਪੁੱਜੇ ਗਾਇਕ ਰਵਿੰਦਰ ਗਰੇਵਾਲ, ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਹੋਏ ਭਾਵੁਕ
ਇਸ ਘਟਨਾ ਦੌਰਾਨ ਬਚਾਏ ਗਏ ਲੋਕਾਂ ਵਿਚ ਮਸ਼ਹੂਰ ਸਿੰਗਰ ਸ਼ਾਨ ਵੀ ਸ਼ਾਮਲ ਸਨ। ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਅੱਗ ਬਾਰੇ ਅਪਡੇਟ ਸਾਂਝੀ ਕਰਦੇ ਹੋਏ ਸ਼ਾਨ ਨੇ ਇਸ ਘਟਨਾ ਨੂੰ ਭਿਆਨਕ ਦੱਸਿਆ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਸਮੇਂ ਸਿਰ ਕਾਰਵਾਈ ਲਈ ਧੰਨਵਾਦ ਕੀਤਾ। ਸ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਹੁਣ ਸੁਰੱਖਿਅਤ ਹਨ। ਹਾਲਾਂਕਿ ਜਿਵੇਂ ਹੀ ਗਾਇਕ ਦੀ ਬਿਲਡਿੰਗ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਤ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ, ਜਦੋਂ ਅੱਗ ਲੱਗੀ ਤਾਂ ਗਾਇਕ ਸ਼ਾਨ ਆਪਣੇ ਘਰ ਮੌਜੂਦ ਸਨ।
ਇਹ ਵੀ ਪੜ੍ਹੋ-ਗਾਇਕ ਅਭਿਜੀਤ ਭੱਟਾਚਾਰੀਆ ਨੇ ਮਹਾਤਮਾ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ, ਮਚਿਆ ਬਵਾਲ
ਹੁਣ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਸ਼ਾਨ ਆਪਣਾ ਕੰਸਰਟ ਕਰ ਰਹੇ ਹਨ। ਉਨ੍ਹਾਂ ਨੇ 2 ਦਿਨ ਪਹਿਲਾਂ ਬੈਂਗਲੁਰੂ 'ਚ ਆਪਣਾ ਕੰਸਰਟ ਆਯੋਜਿਤ ਕੀਤਾ ਸੀ। ਗਾਇਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਸੰਗੀਤ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੱਡੇ ਪਰਦੇ 'ਤੇ ਇਹ ਅਦਾਕਾਰ ਬਣੇਗਾ ਯੁਵਰਾਜ ਸਿੰਘ
NEXT STORY