ਮੁੰਬਈ: ਆਪਣੀ ਜ਼ਬਰਦਸਤ ਕਮੇਡੀ ਨਾਲ ਸਭ ਨੂੰ ਹਸਾਉਣ ਵਾਲੇ ਮਸ਼ਹੂਰ ਕਮੇਡੀਅਨ ਸੁਨੀਲ ਪਾਲ ਇਸ ਵਾਰ ਖ਼ੁਦ ਕਾਨੂੰਨੀ ਘੇਰੇ ’ਚ ਫਸ ਗਏ ਹਨ। ਮੁੰਬਈ ’ਚ ਪੁਲਸ ਸਟੇਸ਼ਟ ’ਚ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਸੁਨੀਲ ਪਾਲ ਦੇ ਖ਼ਿਲਾਫ਼ ਇਹ ਮਾਮਲਾ ਐਸੋਸੀਏਸ਼ਨ ਆਫ ਮੈਡੀਕਲ ਕੰਸਲਟੈਂਟਸ ਦੀ ਪ੍ਰਮੁੱਖੀ ਡਾ. ਸੁਸ਼ਮਿਤਾ ਭਟਨਾਗਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਡਾਕਟਰ ’ਤੇ ਲਗਾਏ ਸਨ ਗੰਭੀਰ ਦੋਸ਼
ਦਰਅਸਲ ਕੁਝ ਸਮੇਂ ਪਹਿਲਾਂ ਸੁਨੀਲ ਪਾਲ ਆਪਣੀ ਵੈੱਬਸਾਈਟ ’ਤੇ ਇਕ ਵੀਡੀਓ ਅਪਲੋਡ ਕਰਕੇ ਕੋਰੋਨਾ ਕਾਲ ’ਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ’ਤੇ ਵੱਡਾ ਦੋਸ਼ ਲਗਾਇਆ ਸੀ। ਕਾਮੇਡੀਅਨ ਨੇ ਕਿਹਾ ਸੀ ਕਿ 90 ਫੀਸਦੀ ਡਾਕਟਰ ਰਾਕਸ਼ਸ਼ ਹਨ ਅਤੇ ਉਹ ਮਰੀਜ਼ਾਂ ਨੂੰ ਡਰਾ ਰਹੇ ਹਨ। ਮਰੀਜ਼ਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਪੂਰਾ ਦਿਨ ਕੋਵਿਡ ਦੇ ਨਾਂ ’ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਕਹਿ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਕੋਈ ਬੈੱਡ ਨਹੀਂ ਹੈ, ਕੋਈ ਪਲਾਜ਼ਮਾ ਨਹੀਂ ਹੈ, ਕੋਈ ਦਵਾਈ ਨਹੀਂ ਹੈ। ਉਨ੍ਹਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਪਾਰਟਸ ਕੱਢ ਕੇ ਤਸਕਰੀ ਕੀਤੀ ਜਾ ਰਹੀ ਹੈ’।
ਹਾਲਾਂਕਿ ਇਸ ਵੀਡੀਓ ਤੋਂ ਬਾਅਦ ਸੁਨੀਲ ਨੇ ਮੁਆਫ਼ੀ ਵੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਵੀ ਡਾਕਟਰਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਉਨ੍ਹਾਂ ਦੇ ਖ਼ਿਲਾਫ਼ ਮਾਨਹਾਣੀ ਮਾਮਲੇ ’ਚ ਐੱਫ.ਆਈ.ਆਰ. ਦਰਜ ਕਰ ਲਈ ਹੈ।
ਰਾਖੀ ਸਾਵੰਤ ਦਾ ਦਾਅਵਾ, ‘ਮੈਨੂੰ ਨਹੀਂ ਹੋਵੇਗਾ ਕੋਰੋਨਾ ਕਿਉਂਕਿ ਮੇਰੇ ਸਰੀਰ ’ਚ...’
NEXT STORY