ਐਂਟਰਟੇਨਮੈਂਟ ਡੈਸਕ - 'ਗੁੰਡੇ ਨੰਬਰ 1' ਗੀਤ ਨਾਲ ਰਾਤੋਂ-ਰਾਤ ਮਸ਼ਹੂਰ ਹੋਣ ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਵਾਲੇ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਖ਼ਬਰ ਆਈ ਹੈ ਕਿ ਮੋਰਿੰਡਾ 'ਚ ਦਿਲਪ੍ਰੀਤ ਢਿੱਲੋਂ ਦਾ ਲਾਈਵ ਸ਼ੋਅ ਸੀ, ਜਿਸ 'ਚ ਕਾਫ਼ੀ ਹੰਗਾਮਾ ਹੋਇਆ।
ਇਹ ਵੀ ਪੜ੍ਹੋ- ਕੁਆਰੀ ਜਵਾਨ ਕੁੜੀ ਦਾ ਹੈਵਾਨਾਂ ਨੇ ਕੀਤਾ ਮੂੰਹ ਕਾਲਾ
ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਢਿੱਲੋਂ 'ਚ ਬੀਤੀ ਰਾਤ ਲਾਈਵ ਸ਼ੋਅ ਸੀ, ਜਿਸ 'ਚ ਕਾਫ਼ੀ ਰੌਲਾ ਪਿਆ। ਦਰਅਸਲ, ਦਿਲਪ੍ਰੀਤ ਢਿੱਲੋਂ ਸਟੇਜ 'ਤੇ ਸਿਰਫ਼ ਅੱਧਾ ਘੰਟਾ ਹੀ ਲਾਈਵ ਪਰਫਾਰਮੈਂਸ ਦੇ ਸਕਿਆ, ਜਿਸ ਨੂੰ ਲੈ ਕੇ ਲੋਕ ਭੜਕ ਗਏ। ਸ਼ੋਅ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦਿਲਪ੍ਰੀਤ ਨੇ ਅੱਧਾ ਘੰਟਾ ਲਾਈਵ ਪਰਫਾਰਮੈਂਸ ਦਿੱਤੀ, ਜਿਸ 'ਚੋਂ 10 ਮਿੰਟ ਦਾ Hello Hello ਕਰਦੇ ਨੇ ਲਾ ਦਿੱਤੇ। 20 ਮਿੰਟ 'ਚ ਕਿਹੜੇ ਗੀਤ ਗਾਏ ਹੋਣਗੇ। ਜਿਵੇਂ ਹੀ ਦਿਲਪ੍ਰੀਤ ਸਟੇਜ ਤੋਂ ਹੇਠਾਂ ਉਤਰਿਆ ਤਾਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦੀ ਹੋਈ ਮੌਤ
ਦਿਲਪ੍ਰੀਤ ਢਿੱਲੋਂ ਦਾ ਜਨਮ 24 ਅਗਸਤ 1991 ਨੂੰ ਹੋਇਆ। ਦਿਲਪ੍ਰੀਤ ਢਿੱਲੋਂ ਪੰਜਾਬ ਦੇ ਜਿਲੇ ਫਤੇਹਗੜ੍ਹ ਸਹਿਬ ਦੀ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਦਿਲਪ੍ਰੀਤ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਪੰਜਾਬ ਦੇ ਨੌਜਵਾਨਾਂ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਦਿਲਪ੍ਰੀਤ ਕੁਲਵਿੰਦਰ ਢਿੱਲੋਂ ਤੋਂ ਕਾਫੀ ਪ੍ਰਭਾਵਿਤ ਹਨ ਤੇ ਹਮੇਸ਼ਾ ਉਨ੍ਹਾਂ ਵਰਗਾ ਗਾਇਕ ਬਣਨਾ ਚਾਹੁੰਦੇ ਸਨ। ਉਨ੍ਹਾਂ ਦਾ ਬਚਪਨ ਪੰਜਾਬ ਦੇ ਪਿੰਡ ਜਰਗ 'ਚ ਹੀ ਬੀਤਿਆ ਹੈ।ਉਨ੍ਹਾਂ ਨੂੰ ਬਚਪਨ ਤੋਂ ਗਾਉਣ ਦਾ ਸ਼ੌਕ ਸੀ। ਸਕੂਲੀ ਸਮੇਂ 'ਚ ਦਿਲਪ੍ਰੀਤ ਨਾਮੀ ਗਾਇਕ ਸੁਰਜੀਤ ਸਿੰਘ ਬਿੰਦਰਖੀਏ ਦੇ ਗੀਤ ਗਾਉਂਦੇ ਹੁੰਦੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹੀਂ ਮੰਨੀ ਹਾਰ, ਵੱਡੀ ਸਰਜਰੀ ਮਗਰੋਂ Gym ਪਰਤੀ ਹਿਨਾ ਖ਼ਾਨ, ਤਸਵੀਰਾਂ ਵਾਇਰਲ
NEXT STORY