ਮੁੰਬਈ - ਵੈੱਬ ਸੀਰੀਜ਼ 'ਦਿ ਟ੍ਰਾਇਲ' 'ਚ ਕਾਜੋਲ ਨਾਲ ਕੰਮ ਕਰਨ ਵਾਲੀ ਅਦਾਕਾਰਾ ਨੂਰ ਮਾਲਾਬਿਕਾ ਦਾਸ ਆਪਣੇ ਕਿਰਾਏ ਦੇ ਫਲੈਟ 'ਚ ਮ੍ਰਿਤਕ ਪਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਸੀ। ਨੂਰ ਮਾਲਾਬਿਕਾ ਦੀ 6 ਜੂਨ ਨੂੰ ਮੌਤ ਹੋ ਗਈ ਸੀ ਪਰ ਇਸ ਦੀ ਖ਼ਬਰ ਚਾਰ ਦਿਨ ਬਾਅਦ ਆਈ ਅਤੇ ਪੁਲਸ ਨੇ ਉਸ ਦੀ ਲਾਸ਼ ਬਰਾਮਦ ਕਰ ਲਈ ਹੈ। ਹੁਣ ਅਦਾਕਾਰਾ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਨੂਰ ਮਾਲਾਬਿਕਾ ਡਿਪਰੈਸ਼ਨ ਦੀ ਹਾਲਤ 'ਚ ਸੀ, ਜਿਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਖ਼ਤ ਕਦਮ ਚੁੱਕਿਆ। ਬਾਲੀਵੁੱਡ 'ਚ ਕੰਮ ਨਾ ਕਰ ਸਕਣ ਕਾਰਨ ਉਹ ਤਣਾਅ 'ਚ ਸੀ। ਹਾਲਾਂਕਿ ਨੂਰ ਮਾਲਾਬਿਕਾ ਦੀ ਪੋਸਟਮਾਰਟਮ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਗੋਰੇਗਾਂਵ ਸਥਿਤ ਬੀ.ਐਮ.ਸੀ. ਦੇ ਸਿਧਾਰਥ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲੈ ਕੇ ਪਿਤਾ ਸ਼ਤਰੂਘਨ ਸਿਨਹਾ ਨੇ ਤੋੜੀ ਚੁੱਪੀ
ਮਾਲਾਬਿਕਾ ਦਾਸ ਦੀ ਮਾਸੀ ਆਰਤੀ ਦਾਸ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ- 'ਨੂਰ ਅਦਾਕਾਰਾ ਬਣਨ ਦੀ ਬਹੁਤ ਉਮੀਦਾਂ ਨਾਲ ਮੁੰਬਈ ਗਈ ਸੀ ਅਤੇ ਉਹ ਇਸ ਲਈ ਸਖ਼ਤ ਮਿਹਨਤ ਕਰ ਰਹੀ ਸੀ। ਅਸੀਂ ਸਮਝਦੇ ਹਾਂ ਕਿ ਮਾਲਾਬਿਕਾ ਆਪਣੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਨਹੀਂ ਸੀ, ਜਿਸ ਕਾਰਨ ਉਸ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਰਹੂਮ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚੇ ਪਾਲ ਸਿੰਘ ਸਮਾਓਂ, ਨਿੱਕੇ ਸਿੱਧੂ ਤੇ ਪਰਿਵਾਰ ਨਾਲ ਕੱਟਿਆ ਕੇਕ
NEXT STORY