ਐਂਟਰਟੇਨਮੈਂਟ ਡੈਸਕ– ਪੰਜਾਬੀ ਜਿਥੇ ਜਾਣ, ਉਥੇ ਰੌਣਕਾਂ ਨਾ ਲੱਗਣ, ਇਹ ਭਲਾ ਕਿਵੇਂ ਹੋ ਸਕਦਾ ਹੈ। 1 ਤੋਂ 3 ਮਾਰਚ ਤਕ ਚੱਲੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੇਂਟ ਦੇ ਪ੍ਰੀ ਵੈਡਿੰਗ ਪ੍ਰੋਗਰਾਮ ’ਚ ਦੇਸ਼-ਵਿਦੇਸ਼ਾਂ ਤੋਂ ਮਸ਼ਹੂਰ ਕਲਾਕਾਰਾਂ ਨੇ ਹਿੱਸਾ ਲਿਆ ਪਰ ਮੇਲਾ ਆਪਣੇ ਪੰਜਾਬ ਦੇ ਪੁੱਤਰ ਦਿਲਜੀਤ ਦੋਸਾਂਝ ਨੇ ਜਿੱਤ ਲਿਆ। ਲੋਕਾਂ ਨੇ ਕਿਹਾ ਰਿਹਾਨਾ ਨੇ ਭਾਵੇਂ ਇਸ ਪ੍ਰੀ ਵੈਡਿੰਗ ਲਈ 74 ਕਰੋੜ ਰੁਪਏ ਲਏ ਹੋਣ ਪਰ ਦਿਲ ਤਾਂ ਇਕੋ ਜਿੱਤ ਕੇ ਲੈ ਗਿਆ ਹੈ, ਜੋ ਹੈ ਦਿਲਜੀਤ ਦੋਸਾਂਝ।
ਦਿਲਜੀਤ ਨੇ ਨੈੱਟਫਲਿਕਸ ਦਾ ਕੀਤਾ ਧੰਨਵਾਦ
ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਨੈੱਟਫਲਿਕਸ ਦਾ ਧੰਨਵਾਦ ਕੀਤਾ ਹੈ। ਇਸ ਵੀਡੀਓ 'ਚ ਦਿਲਜੀਤ ਕਹਿ ਰਹੇ ਹਨ ਕਿ ਆ ਤਾਂ ਬਹੁਤ ਵਧੀਆ ਕੀਤਾ ਕੰਮ, ਫੋਟੋ ਖਿੱਚੋ ਅਤੇ ਨਾਲ ਹੀ ਫੋਟੋ ਪਾ ਦਿਓ। ਤੁਸੀ ਵੀ ਵੇਖੋ ਇਹ ਵੀਡੀਓ ਜੋ SirfPanjabiyat ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਅਖੀਰ 'ਚ ਤੁਹਾਨੂੰ ਇਹ ਵੀ ਸੁਣਨ ਨੂੰ ਮਿਲੇਗਾ ਕਿ ਦੋਸਾਂਝਾਵਾਲਾ ਕਹਿ ਰਿਹਾ ਹੈ ਕਿ ਇਹ ਤਾਂ ਨਿਰੀਂ ਕਲੋਲ ਕਰਤੀ।\
ਹਰ ਪਾਸੇ ਅੰਬਾਨੀਆਂ ਦੀ ਹੋਈ ਬੱਲੇ-ਬੱਲੇ
ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦੀ ਧੂਮ ਹੈ। ਹਰ ਪਾਸੇ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਚਰਚੇ ਹਨ। ਇਸ ਵਿਚ ਬਾਲੀਵੁੱਡ, ਖੇਡ ਜਗਤ, ਦੇਸ਼-ਦੁਨੀਆਂ ਦੇ ਵੱਡੇ ਉਦਯੋਗਪਤੀਆਂ ਸਮੇਤ ਬਹੁਤ ਸਾਰੇ ਸੈਲੀਬ੍ਰਿਟੀ ਪਹੁੰਚੇ ਹੋਏ ਹਨ। ਬਿਲ ਗੇਟਸ, ਮਾਰਕ ਜ਼ੁਕਰਬਰਗ, ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ ਸਮੇਤ ਤਮਾਮ ਮਸ਼ਹੂਰ ਹਸਤੀਆਂ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਪਹੁੰਚੀਆਂ ਹੋਈਆਂ ਹਨ। ਇਸ ਪ੍ਰੋਗਰਾਮ ਵਿਚ ਰਿਹਾਨਾ ਅਤੇ ਦਿਲਜੀਤ ਦੋਸਾਂਝ ਨੂੰ ਮੋਟੀ ਰਕਮ ਦੇ ਕੇ ਪਰਫ਼ਾਰਮ ਕਰਨ ਲਈ ਬੁਲਾਇਆ ਗਿਆ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਰਿਆਂ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਹੁਣ ਕੰਗਣਾ ਰਣੌਤ ਨੇ ਬਿਨਾਂ ਕਿਸੇ ਦਾ ਨਾਂ ਲਏ ਇਨ੍ਹਾਂ ਸਾਰੇ ਸਿਤਾਰਿਆਂ 'ਤੇ ਤੰਜ ਕੱਸਿਆ ਹੈ।
ਕੰਗਨਾ ਨੇ ਲਪੇਟੇ 'ਚ ਲਏ ਫ਼ਿਲਮੀ ਸਿਤਾਰੇ
ਅਦਾਕਾਰਾ ਕੰਗਨਾ ਰਣੌਤ ਇਸ ਪ੍ਰੋਗਰਾਮ 'ਚ ਕਿੱਧਰੇ ਨਜ਼ਰ ਨਹੀਂ ਆਈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਆਰਟੀਕਲ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਕਿਵੇਂ ਕੋਇਲ ਲਤਾ ਮੰਗੇਸ਼ਕਰ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਪੈਸੇ ਲਈ ਕਦੇ ਵੀ ਕਿਸੇ ਵੀ ਵਿਆਹ 'ਚ ਪਰਫਾਰਮ ਨਹੀਂ ਕਰੇਗੀ। ਇਸ ਲਈ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕੰਗਨਾ ਨੇ ਅਸਿੱਧੇ ਤੌਰ 'ਤੇ ਸੈਲੇਬਸ 'ਤੇ ਚੁਟਕੀ ਲਈ ਹੈ। ਕੰਗਨਾ ਨੇ ਲਿਖਿਆ- 'ਮੈਂ ਕਈ ਵਿੱਤੀ ਸਮੱਸਿਆਵਾਂ 'ਚੋਂ ਲੰਘੀ ਹਾਂ ਪਰ ਲਤਾ ਜੀ ਅਤੇ ਮੈਂ ਉਹ ਦੋ ਲੋਕ ਹਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ (ਫੈਸ਼ਨ ਕਾ ਜਲਵਾ, ਘਨੀ ਬਾਉਲੀ ਹੋ ਗਈ, ਲੰਡਨ ਠੁਮਕਦਾ, ਸਾਡੀ ਗਲੀ, ਵਿਜੇ ਭਵ), ਭਾਵੇਂ ਮੈਨੂੰ ਕਿੰਨਾਂ ਵੀ ਲਾਲਚ ਦਿੱਤਾ ਗਿਆ ਹੋਵੇ, ਪਰ ਮੈਂ ਕਦੇ ਵਿਆਹਾਂ 'ਚ ਡਾਂਸ ਨਹੀਂ ਕੀਤਾ। ਮੈਨੂੰ ਕਈ ਆਈਟਮ ਸੋਂਗ ਵੀ ਆਫਰ ਕੀਤੇ ਗਏ ਸਨ, ਜਲਦੀ ਹੀ ਮੈਂ ਐਵਾਰਡ ਸ਼ੋਅਜ਼ ਤੋਂ ਵੀ ਦੂਰੀ ਬਣਾ ਲਈ। ਪ੍ਰਸਿੱਧੀ ਅਤੇ ਪੈਸੇ ਨੂੰ ਨਾਂਹ ਕਹਿਣ ਲਈ ਮਜ਼ਬੂਤ ਚਰਿੱਤਰ ਅਤੇ ਮਾਣ ਦੀ ਲੋੜ ਹੁੰਦੀ ਹੈ। ਸ਼ਾਰਟ ਕੱਟ ਦੀ ਦੁਨੀਆਂ 'ਚ ਨੌਜਵਾਨ ਪੀੜ੍ਹੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਕ ਬੰਦਾ ਇੱਕੋ-ਇੱਕ ਦੌਲਤ ਕਮਾ ਸਕਦਾ ਹੈ ਉਹ ਹੈ, ਇਮਾਨਦਾਰੀ ਦੀ ਦੌਲਤ।''
ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਬਹੁਤ ਜਲਦ ਫ਼ਿਲਮ 'ਰੰਨਾ 'ਚ ਧੰਨਾ' ਅਤੇ 'ਅਮਰ ਸਿੰਘ ਚਮਕੀਲਾ' ਸਣੇ 'ਜੱਟ ਐਂਡ ਜੁਲੀਅਟ 3' 'ਚ ਵਿਖਾਈ ਦੇਣਗੇ। ਇਨ੍ਹਾਂ ਫ਼ਿਲਮਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਜਨੀਕਾਂਤ ਨੇ ਅੰਬਾਨੀਆਂ ਦੇ ਫੰਕਸ਼ਨ 'ਚ ਕੀਤੀ ਅਜਿਹੀ ਹਰਕਤ, ਵੇਖ ਸੱਤਵੇਂ ਆਸਮਾਨ 'ਤੇ ਚੜ੍ਹਿਆ ਲੋਕਾਂ ਦਾ ਪਾਰਾ
NEXT STORY