ਮੁੰਬਈ (ਏਜੰਸੀ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਬਾਜਪਾਈ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਫਿਲਮ ਦੇ ਨਾਮ ‘ਘੁਸਖ਼ੋਰ ਪੰਡਿਤ’ (Ghooskhor Pandat) ਨੂੰ ਲੈ ਕੇ ਹੋਏ ਭਾਰੀ ਵਿਰੋਧ ਤੋਂ ਬਾਅਦ ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ ਨੇ ਫਿਲਮ ਦਾ ਟਾਈਟਲ ਬਦਲਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ: ਸ਼ਾਹਿਦ ਕਪੂਰ ਨੇ 'ਓ'ਰੋਮੀਓ' ਨੂੰ ਦੱਸਿਆ ਯਾਦਗਾਰ ਸਫਰ, ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਕੀਤਾ ਧੰਨਵਾਦ
ਕਿਉਂ ਹੋਇਆ ਸੀ ਵਿਵਾਦ?
ਫਿਲਮ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦਾ ਤਿੱਖਾ ਵਿਰੋਧ ਹੋਇਆ ਸੀ। ਲੋਕਾਂ ਦਾ ਦੋਸ਼ ਸੀ ਕਿ ਇਹ ਨਾਮ ਬ੍ਰਾਹਮਣ ਭਾਈਚਾਰੇ ਲਈ ਅਪਮਾਨਜਨਕ ਹੈ ਅਤੇ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਮਾਮਲੇ ਵਿੱਚ ਕਈ ਥਾਵਾਂ 'ਤੇ FIR ਵੀ ਦਰਜ ਕਰਵਾਈਆਂ ਗਈਆਂ ਸਨ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਵੀ ਨਿਰਮਾਤਾਵਾਂ ਨੂੰ ਪੱਤਰ ਲਿਖ ਕੇ ਨਾਮ ਬਦਲਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਜੇਲ੍ਹ ਜਾਣ ਦੀਆਂ ਖ਼ਬਰਾਂ ਵਿਚਾਲੇ ਰਾਜਪਾਲ ਯਾਦਵ ਲਈ ਵੱਡੀ ਰਾਹਤ, ਤੇਜ ਪ੍ਰਤਾਪ ਯਾਦਵ ਨੇ ਦਿੱਤੀ 11 ਲੱਖ ਦੀ ਮਦਦ
ਅਦਾਲਤ ਵਿੱਚ ਨੈੱਟਫਲਿਕਸ ਦਾ ਪੱਖ
ਸੁਣਵਾਈ ਦੌਰਾਨ ਨੈੱਟਫਲਿਕਸ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਫਿਲਮ ਦਾ ਨਾਮ ਬਦਲਣ ਜਾ ਰਹੇ ਹਨ। ਇਸ ਤੋਂ ਇਲਾਵਾ ਫਿਲਮ ਨਾਲ ਸਬੰਧਤ ਸਾਰਾ ਪੁਰਾਣੀ ਪ੍ਰਚਾਰ ਸਮੱਗਰੀ (Promotional Material) ਵੀ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਹੈ। ਅਦਾਲਤ ਨੇ ਇਸ ਭਰੋਸੇ ਤੋਂ ਬਾਅਦ ਫਿਲਮ ਦੇ ਪ੍ਰਸਾਰਣ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: 'ਤੁਸੀਂ ਇਕੱਲੇ ਨਹੀਂ ਹੋ..!' ਰਾਜਪਾਲ ਯਾਦਵ ਦੇ ਹੰਝੂ ਦੇਖ ਪਿਘਲਿਆ ਸੋਨੂ ਸੂਦ ਦਾ ਦਿਲ, ਕਰ'ਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਾਹਿਦ ਕਪੂਰ ਨੇ 'ਓ'ਰੋਮੀਓ' ਨੂੰ ਦੱਸਿਆ ਯਾਦਗਾਰ ਸਫਰ, ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਕੀਤਾ ਧੰਨਵਾਦ
NEXT STORY