ਮੁੰਬਈ (ਬਿਊਰੋ)– ਪੰਜਾਬੀ ਸਿਨੇਮਾ ਆਪਣੇ ਕੰਟੈਂਟ, ਆਪਣੇ ਵਿਸ਼ਿਆਂ ’ਤੇ ਜਿਸ ਤਰ੍ਹਾਂ ਐਕਸਪੈਰੀਮੈਂਟ ਕਰ ਰਿਹਾ ਹੈ, ਉਸ ਦੀ ਤਾਰੀਫ਼ ਹੋਣੀ ਬਣਦੀ ਹੈ, ਇਸ ਨਾਲ ਸਾਡੇ ਪੰਜਾਬੀ ਸਿਨੇਮਾ ਦਾ ਕੱਦ ਵੀ ਵੱਧ ਰਿਹਾ ਹੈ। ਹਾਲ ਹੀ ’ਚ ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਸਰਾਹਿਆ ਜਾ ਰਿਹਾ ਹੈ। ਫ਼ਿਲਮ ’ਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਮੁੱਖ ਕਿਰਦਾਰ ’ਚ ਹਨ, ਜਿਨ੍ਹਾਂ ਦੀ ਅਦਾਕਾਰੀ ਦੀ ਲੋਕਾਂ ਨੇ ਖ਼ੂਬ ਤਾਰੀਫ਼ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਸਾਂਝੀ ਕੀਤੀ ਪਹਿਲੀ ਪੋਸਟ, ਲਿਖਿਆ, ‘ਮੈਂ ਮਰ ਤੇ ਟੁੱਟ ਚੁੱਕੀ ਹਾਂ...’
ਰਾਕੇਸ਼ ਧਵਨ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ’ਚ ਐਮੀ ਵਿਰਕ ਦੇ ਨਾਲ ਸਾਡੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਦਾਕਾਰ ਨਾਸਿਰ ਚਿਣੌਟੀ, ਜ਼ਫ਼ਰੀ ਖ਼ਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਬਲਜਿੰਦਰ ਕੌਰ, ਮਿੰਟੂ ਕੱਪਾ, ਇਰਾਨੀ ਕੁੜੀ ਯਸਾਮਨ ਮੋਹਸਾਨੀ, ਸਿਕੰਦਰ ਘੁੰਮਣ, ਸ਼ਹਿਬਾਜ਼ ਘੁੰਮਣ ਤੇ ਹੋਰ ਵੀ ਫ਼ਿਲਮ ’ਚ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਇੰਪ੍ਰੈੱਸ ਕੀਤਾ ਹੈ।
ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੇ ਬਹੁਤ ਸ਼ੌਕੀਨ ਹਨ ਪਰ ਇਹ ਸਭ ਜਿੰਨਾ ਸੌਖਾ ਲੱਗਦਾ ਹੈ ਉਨਾ ਹੈ ਨਹੀਂ। ਰੋਜ਼ੀ-ਰੋਟੀ ਦੀ ਭਾਲ ਤੇ ਘਰ ਦੀਆਂ ਮਜਬੂਰੀਆਂ ਨੂੰ ਦੇਖਦਿਆਂ ਪੰਜਾਬੀ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ ਤੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਉਹ ਸਭ ਤੁਹਾਨੂੰ ਇਸ ਫ਼ਿਲਮ ’ਚ ਦਿਖੇਗਾ। ‘ਆਜਾ ਮੈਕਸੀਕੋ ਚੱਲੀਏ’ ’ਚ ਐਮੀ ਵਿਰਕ ਪੰਜਾਬ ਦੇ ਇਕ ਨੌਜਵਾਨ ਪੰਮੇ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਵਿਦੇਸ਼ ਜਾਣਾ ਚਾਹੁੰਦਾ ਹੈ ਪਰ ਜਿੰਨਾ ਆਸਾਨ ਉਸ ਨੂੰ ਲੱਗਦਾ ਹੈ, ਉਨਾ ਆਸਾਨ ਹੈ ਨਹੀਂ। ਪੰਮੇ ਨੂੰ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਸ ਤਰ੍ਹਾਂ ਉਹ ਮੈਕਸੀਕੋ ਦੇ ਜੰਗਲਾਂ ’ਚ ਫੱਸ ਜਾਂਦਾ ਹੈ, ਇਸ ਸਭ ਤੁਸੀਂ ਫ਼ਿਲਮ ’ਚ ਦੇਖੋਗੇ।
ਲੋਕਾਂ ਦੇ ਵਿਦੇਸ਼ ਜਾਣ ਦੇ ਵੱਖ-ਵੱਖ ਕਾਰਨ ਹੁੰਦੇ ਹਨ, ਕੋਈ ਸ਼ੌਕ ਲਈ ਜਾਂਦਾ ਹੈ, ਕੋਈ ਪੜ੍ਹਨ, ਕੋਈ ਮਜਬੂਰੀ ਵੱਸ, ਕੋਈ ਨਵੀਂ ਪੜਚੋਲ ਲਈ ਪਰ ਕੀ ਵਿਦੇਸ਼ ਜਾਣਾ ਇਕ ਦੂਜੇ ਸ਼ਹਿਰ ਜਾਣ ਜਿੰਨਾ ਹੀ ਸੌਖਾ ਹੁੰਦਾ ਹੈ? ਕੀ ਹਰ ਕਿਸੇ ਦਾ ਵਿਦੇਸ਼ ਜਾਣਾ ਸੰਭਵ ਹੈ? ਜਦੋਂ ਕਿਸੇ ਦੀ ਵਿਦੇਸ਼ ਜਾਣ ਦੀ ਆਸ ਮੁੱਕਦੀ ਹੈ ਤਾਂ ਉਹ ਹੋਰ ਬਹੁਤ ਤਰੀਕੇ ਅਪਣਾਉਂਦਾ ਹੈ। ਇਨ੍ਹਾਂ ਤਰੀਕਿਆਂ ’ਚੋਂ ਸਭ ਤੋਂ ਔਖਾ ਤੇ ਭਿਆਨਕ ਤਰੀਕਾ ਹੈ ਡੋਂਕੀ ਲਾ ਕੇ ਵਿਦੇਸ਼ ਜਾਣਾ। ਪਤਾ ਨਹੀਂ ਕਿੰਨੇ ਹੀ ਵਿਦੇਸ਼ ਜਾਣ ਦੇ ਚਾਹਵਾਨ ਮੈਕਸੀਕੋ ਦੇ ਜੰਗਲਾਂ ਨੇ ਖਾ ਲਏ। ਕਹਿਣਾ ਤਾਂ ਸੌਖਾ ਹੈ ਕਿ ‘ਆਜਾ ਮੈਕਸੀਕੋ ਚੱਲੀਏ’ ਪਰ ਇਹ ਰਸਤਾ ਕਿੰਨਾ ਖੌਫਨਾਕ ਹੁੰਦਾ ਹੈ, ਉਹ ਦੱਸਣ ਦੀ ਕੋਸ਼ਿਸ਼ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ’ਚ ਕੀਤੀ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫਰੈਂਡ ਰੀਨਾ ਰਾਏ ਨੇ ਸਾਂਝੀ ਕੀਤੀ ਪਹਿਲੀ ਪੋਸਟ, ਲਿਖਿਆ, ‘ਮੈਂ ਮਰ ਤੇ ਟੁੱਟ ਚੁੱਕੀ ਹਾਂ...’
NEXT STORY