ਜਲੰਧਰ- ਗਾਇਕ ਕਮਲ ਖ਼ਾਨ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕਮਲ ਖਾਨ ਇਨ੍ਹੀਂ ਦਿਨੀਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ।
ਦੱਸ ਦੇਈਏ ਕਿ ਕਲਾਕਾਰ ਦੀ ਮਾਂ ਦਾ ਦਸੰਬਰ ਮਹੀਨੇ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਨੂੰ ਹੋਏ ਇਸ ਘਾਟੇ ਕਾਰਨ ਪਰਿਵਾਰ ਸਣੇ ਪੰਜਾਬੀ ਸਿਤਾਰਿਆਂ ਦੀਆਂ ਅੱਖਾਂ ਵੀ ਨਮ ਹੋਈਆਂ। ‘ਅੰਮੀ’, ‘ਆਵਾਜ਼’ ਅਤੇ ‘ਯਾਰੀਆਂ ਦੀ ਕਸਮ’ ਵਰਗੇ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਗਾਇਕ ਕਮਲ ਖਾਨ ਦੇ ਘਰ ਇੰਡਸਟਰੀ ਦੇ ਕਈ ਸਿਤਾਰੇ ਦੁੱਖ ਪ੍ਰਗਟਾਵਾ ਕਰਨ ਪਹੁੰਚੇ। ਗਾਇਕ ਵੱਲੋਂ ਇੱਕ ਵੀਡੀਓ ਕਲਿੱਪ ਸ਼ੇਅਰ ਕਰ ਦੁੱਖ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਦੱਸ ਦਈਏ ਕਿ ਕਲਾਕਾਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਮੈਂ ਹਰੇਕ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਮਾਂ ਦੇ ਦਿਹਾਂਤ ਦੇ ਇਸ ਮੁਸ਼ਕਲ ਸਮੇਂ ਦੌਰਾਨ ਆਪਣੀਆਂ ਸੰਵੇਦਨਾਵਾਂ ਦਿਖਾਈਆਂ ਅਤੇ ਸਾਡੇ ਨਾਲ ਖੜ੍ਹੇ ਰਹੇ।
ਉਨ੍ਹਾਂ ਦੀਆਂ ਆਖਰੀ ਪ੍ਰਾਰਥਨਾਵਾਂ 'ਚ ਤੁਹਾਡੀ ਹਾਜ਼ਰੀ ਨੇ ਸਾਡੇ ਪਰਿਵਾਰ ਨੂੰ ਬੇਹੱਦ ਹੌਸਲਾ ਪ੍ਰਦਾਨ ਕੀਤਾ ਹੈ। ਤੁਹਾਡੇ ਦਿਆਲੂ ਸ਼ਬਦ, ਅਰਦਾਸਾਂ ਅਤੇ ਸਹਿਯੋਗ ਲਈ ਅਸੀਂ ਦਿਲੋਂ ਧੰਨਵਾਦੀ ਹਾਂ।
ਪੰਜਾਬੀ ਗਾਇਕ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕੁਮੈਂਟ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਬੀਤੇ ਸਾਲ 26 ਦਸੰਬਰ ਨੂੰ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਸੀ।
ਗਾਇਕ ਨੇ ਆਪਣੀ ਮਾਂ ਨਾਲ ਕੁੱਝ ਤਸਵੀਰਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ। ਜਿਸ ਉੱਤੇ ਪੰਜਾਬੀ ਸਿਤਾਰਿਆਂ ਵੱਲੋਂ ਕਾਫੀ ਕੁਮੈਂਟ ਕੀਤੇ ਗਏ ਅਤੇ ਗਾਇਕ ਲਈ ਦੁੱਖ ਜ਼ਾਹਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਤੀ ਸੈਫ ਨਾਲ ਰੋਮਾਂਟਿਕ ਹੋਈ ਕਰੀਨਾ ਕਪੂਰ, ਬਰਫ਼ੀਲੀਆਂ ਵਾਦੀਆਂ 'ਚ ਬਿਤਾਏ ਹਸੀਨ ਪਲ
NEXT STORY