ਚੰਡੀਗੜ੍ਹ : ਪੰਜਾਬੀ ਸੰਗੀਤ ਜਗਤ ਵਿਚ ਇੱਕ ਚਰਚਿਤ ਨਾਂ ਬਣ ਉਭਰ ਰਹੇ ਹਨ ਗਾਇਕ ਅਰਜਨ ਢਿੱਲੋਂ, ਜਿੰਨ੍ਹਾਂ ਦੇ ਹਾਲੀਆ ਗਾਣੇ 'ਸੜਕਾਂ ਤੇ ਇਓ ਫਿਰਦੇ' ਦੀ ਅਪਾਰ ਕਾਮਯਾਬੀ ਨੇ ਉਨ੍ਹਾਂ ਨੂੰ ਚੋਟੀ ਦੇ ਗਾਇਕਾ ਵਿਚ ਲਿਆ ਖੜਾ ਕੀਤਾ ਹੈ। 2017 ਵਿਚ ਬਤੌਰ ਗੀਤਕਾਰ ਵਜੋਂ ਅਪਣੇ ਸੰਗੀਤਕ ਸਫ਼ਰ ਦਾ ਅਗਾਜ਼ ਕਰਨ ਵਾਲੇ ਇਸ ਬਾਕਮਾਲ ਗਾਇਕ ਗੀਤਕਾਰ ਅਤੇ ਰੈਪਰ ਵਜੋਂ ਵੀ ਚੌਖੀ ਭੱਲ ਕਾਇਮ ਕਰ ਚੁੱਕੇ ਹਨ।
ਇਨ੍ਹਾਂ ਦੀ ਸਥਾਪਤੀ ਦਾ ਮੁੱਢ ਬੰਨਣ ਵਿਚ ਸਾਲ 2020 ਨੂੰ ਰਿਲੀਜ਼ ਹੋਏ ਉਨ੍ਹਾਂ ਦੇ ਸਿੰਗਲ ਟਰੈਕ 'ਬਾਈ ਬਾਈ' ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੂੰ ਮਿਲੀ ਅਪਾਰ ਮਕਬੂਲੀਅਤ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਪੰਜਾਬੀ ਗਾਇਕੀ ਦੇ ਖੇਤਰ ਵਚ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜ ਰਹੇ ਢਿੱਲੋਂ ਦੇ ਕਰੀਅਰ ਨੂੰ ਮਜ਼ਬੂਤੀ ਦੇਣ ਵਿਚ ਸਾਲ 2020 ਵਿਚ ਰਿਲੀਜ਼ ਹੋਏ ਉਸ ਦੇ ਪਹਿਲੇ ਈਪੀ 'ਦਿ ਫਿਊਚਰ' ਅਤੇ ਨਵੰਬਰ 2021 ਨੂੰ ਸਾਹਮਣੇ ਆਏ ਸਟੂਡੀਓ ਐਲਬਮ 'ਆਵਾਰਾ' ਦਾ ਵੀ ਖਾਸਾ ਯੋਗਦਾਨ ਰਿਹਾ, ਜਿੰਨ੍ਹਾਂ ਦੀ ਸਫ਼ਲਤਾ ਨੇ ਉਨ੍ਹਾਂ ਨੂੰ ਮੋਹਰੀ ਕਤਾਰ ਗਾਇਕਾ ਵਿਚ ਲਿਆ ਖੜਾ ਕੀਤਾ।
ਮੂਲ ਰੂਪ ਵਿਚ ਮਾਲਵਾ ਦੇ ਜ਼ਿਲ੍ਹਾਂ ਬਰਨਾਲਾ ਅਧੀਨ ਆਉਂਦੇ ਭਦੌੜ ਨਾਲ ਸੰਬੰਧਤ ਗਾਇਕ ਅਰਜਨ ਢਿੱਲੋਂ ਦੇ ਹੁਣ ਤੱਕ ਗਾਏ ਅਤੇ ਸੁਪਰ ਹਿੱਟ ਰਹੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ 'ਜਲਵਾ', 'ਏ ਫਾਰ ਅਰਜਨ', 'ਸਰੂਰ', 'ਪਤੰਦਰ', 'ਚੌਬਰ', 'ਪਤੰਦਰ', 'ਦਾ ਫਿਊਚਰ', 'ਵਟ ਦਾ ਰੌਲਾ', 'ਮੈਨੀਫੈਸ਼ਟ' ਆਦਿ ਸ਼ੁਮਾਰ ਰਹੇ ਹਨ।
ਪੰਜਾਬ ਤੋਂ ਲੈ ਕੇ 7 ਸਮੁੰਦਰ ਪਾਰ ਤੱਕ ਆਪਣੀ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇ ਗਾਇਕ ਅਰਜਨ ਢਿੱਲੋਂ ਦੀ ਸਟੇਜੀ ਲੋਕਪ੍ਰਿਯਤਾ ਵੀ ਵੱਧਦੀ ਜਾ ਰਹੀ ਹੈ। ਇਨ੍ਹਾਂ ਦੀ ਵੱਧ ਰਹੀ ਇਸ ਮੰਗ ਦਾ ਪ੍ਰਗਟਾਵਾ ਦੇਸ਼ ਵਿਦੇਸ਼ ਵਿਚ ਲਗਾਤਾਰ ਹੋ ਰਹੇ ਉਨ੍ਹਾਂ ਦੇ ਲਾਈਵ ਕੰਸਰਟ ਵੀ ਭਲੀਭਾਂਤ ਕਰਵਾ ਰਹੇ ਹਨ, ਜਿੰਨ੍ਹਾਂ ਨਾਲ ਉਨ੍ਹਾਂ ਦਾ ਪ੍ਰਸ਼ੰਸਕ ਅਤੇ ਦਰਸ਼ਕ ਦਾਇਰਾ ਵੀ ਲਗਾਤਾਰ ਹੋਰ ਵਿਸ਼ਾਲ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਮਲ ਖ਼ਾਨ ਦੀ ਮਾਂ ਦੀ ਅੰਤਿਮ ਅਰਦਾਸ 'ਚ ਪਹੁੰਚੇ ਇਹ ਕਲਾਕਾਰ, ਗਾਇਕ ਨੂੰ ਦਿੱਤਾ ਦਿਲਾਸਾ
NEXT STORY