ਮੁੰਬਈ- 4 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਗਿਆ। ਸਿਤਾਰਿਆਂ 'ਚ ਵੀ ਦੀਵਾਲੀ ਦਾ ਖੂਬ ਕਰੇਜ਼ ਦੇਖਣ ਨੂੰ ਮਿਲਿਆ ਹੈ। ਅਦਾਕਾਰ ਆਮਿਰ ਖਾਨ ਦੀ ਧੀ ਆਇਰਾ ਖ਼ਾਨ ਨੇ ਆਪਣੇ ਪ੍ਰੇਮੀ ਨੁਪੂਰ ਸ਼ਿਖਾਰੇ ਅਤੇ ਉਨ੍ਹਾਂ ਦੀ ਮਾਂ ਪ੍ਰੀਤਮ ਸ਼ਿਖਾਰੇ ਦੇ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ ਜਿਸ ਦੀਆਂ ਤਸਵੀਰਾਂ ਨੁਪੂਰ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਆਇਰਾ ਸਾੜੀ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਇਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਨੁਪੂਰ ਯੈਲੋ ਕੁੜਤੇ ਅਤੇ ਸੈਫਰਾਨ ਰੰਗ ਦੀ ਧੋਤੀ 'ਚ ਨਜ਼ਰ ਆਏ। ਨੁਪੂਰ ਦੀ ਮਾਂ ਪ੍ਰੀਤਮ ਗ੍ਰੀਨ ਸਾੜੀ 'ਚ ਦਿਖਾਈ ਦੇ ਰਹੀ ਹੈ।

ਤਿੰਨੇ ਇਕੱਠੇ ਕਾਫੀ ਖੁਸ਼ ਲੱਗ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਆਇਰਾ ਨੇ ਵੈਲੇਂਟਾਈਨ ਡੇਅ 'ਤੇ ਨੁਪੂਰ ਦੇ ਨਾਲ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਆਫੀਸ਼ਲ ਕੀਤਾ ਸੀ। ਦੋਵੇਂ ਹਮੇਸ਼ਾ ਇਕ-ਦੂਜੇ ਦੇ ਨਾਲ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ।
ਅਨਿਲ ਕਪੂਰ ਦੀ ਦੀਵਾਲੀ ਪਾਰਟੀ 'ਚ ਮਲਾਇਕਾ, ਜਾਹਨਵੀ ਤੇ ਖੁਸ਼ੀ ਕਪੂਰ ਦਾ ਦਿਲਕਸ਼ ਅੰਦਾਜ਼
NEXT STORY