ਮੁੰਬਈ (ਬਿਊਰੋ)– ਆਮਿਰ ਖ਼ਾਨ ਤੇ ਉਸ ਦੀ ਦੂਜੀ ਪਤਨੀ ਕਿਰਨ ਰਾਓ ਨੇ ਆਪਣੇ 15 ਸਾਲ ਪੁਰਾਣੇ ਵਿਆਹ ਨੂੰ ਖ਼ਤਮ ਕਰਕੇ ਤਲਾਕ ਲੈਣ ਦਾ ਫ਼ੈਸਲਾ ਲਿਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ‘ਦੰਗਲ’ ਫੇਮ ਅਦਾਕਾਰਾ ਫਾਤਿਮਾ ਸਨਾ ਸ਼ੇਖ ਟਰੈਂਡ ਹੋਣ ਲੱਗੀ। ਲੋਕ ਆਮਿਰ ਖ਼ਾਨ ਨਾਲ ਉਸ ਦਾ ਨਾਂ ਜੋੜਨ ਲੱਗੇ। ਲੋਕਾਂ ਨੇ ਤਾਂ ਫਾਤਿਮਾ ਸਨਾ ਸ਼ੇਖ ਨੂੰ ਆਮਿਰ ਖ਼ਾਨ ਤੇ ਕਿਰਨ ਰਾਓ ਦੇ ਤਲਾਕ ਦੀ ਵਜ੍ਹਾ ਤਕ ਦੱਸ ਦਿੱਤਾ ਹੈ। ਉਥੇ ਕਈ ਲੋਕ ਇਸ ਗੱਲ ਤੋਂ ਹੈਰਾਨ ਦਿਖੇ ਕਿ ਆਖਿਰ ਫਾਤਿਮਾ ਸਨਾ ਸ਼ੇਖ ਟਵਿਟਰ ’ਤੇ ਕਿਉਂ ਟਰੈਂਡ ਹੋ ਰਹੀ ਹੈ।
ਇਕ ਸੋਸ਼ਲ ਮੀਡੀਆ ਯੂਜ਼ਰ ਨੇ ਤਾਂ ਫਾਤਿਮਾ ਸਨਾ ਸ਼ੇਖ ਤੇ ਆਮਿਰ ਖ਼ਾਨ ਨੂੰ ਵਧਾਈ ਦਿੰਦਿਆਂ ਇਹ ਦੁਆ ਕਰ ਦਿੱਤੀ ਕਿ ਉਨ੍ਹਾਂ ਦਾ ਰਿਸ਼ਤਾ ਲੰਬਾ ਚੱਲੇ।
ਉਥੇ ਇਕ ਹੋਰ ਯੂਜ਼ਰ ਨੇ ਸ਼ਾਹਰੁਖ ਖ਼ਾਨ ਦੀ ‘ਰਈਸ’ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਉਸ ਦੇ ਡਾਇਲਾਗ ਦਾ ਜ਼ਿਕਰ ਕੀਤਾ ਤੇ ਲਿਖਿਆ ਕਿ ਆਮਿਰ ਹੁਣ ਫਾਤਿਮਾ ਨੂੰ ਇਹੀ ਕਹਿ ਰਹੇ ਹੋਣਗੇ, ‘ਮੈਂ ਆ ਰਿਹਾ ਹਾਂ।’
ਉਥੇ ਕੁਝ ਯੂਜ਼ਰਸ ਨੇ ਲਿਖਿਆ ਕਿ ਹੁਣ ਫਾਤਿਮਾ ਸਨਾ ਸ਼ੇਖ ਹੀ ਆਮਿਰ ਖ਼ਾਨ ਦਾ ਨਵਾਂ ‘ਟਾਰਗੇਟ’ ਹੈ।
ਦੱਸ ਦੇਈਏ ਕਿ ਨਾ ਸਿਰਫ ‘ਦੰਗਲ’, ਸਗੋਂ ‘ਠੱਗਸ ਆਫ ਹਿੰਦੁਸਤਾਨ’ ’ਚ ਵੀ ਦੋਵਾਂ ਨੇ ਇਕੱਠਿਆਂ ਕੰਮ ਕੀਤਾ ਸੀ। ਜਿਥੇ ਪਹਿਲੀ ਫ਼ਿਲਮ ਸੁਪਰਹਿੱਟ ਰਹੀ ਸੀ, ਉਥੇ ਦੂਜੀ ਫ਼ਿਲਮ ਬੁਰੀ ਤਰ੍ਹਾਂ ਨਾਲ ਫਲਾਪ ਸਿੱਧ ਹੋਈ। ਯੂਜ਼ਰਸ ਨੇ ਫਾਤਿਮਾ ਸਨਾ ਸ਼ੇਖ ਨੂੰ ਵਧਾਈ ਵੀ ਦਿੱਤੀ। ਉਥੇ ਕੁਝ ਨੇ ਹੋਰ ਲੋਕਾਂ ਨੂੰ ਬੁੱਝਣ ਲਈ ਕਿਹਾ ਕਿ ਆਮਿਰ ਖ਼ਾਨ ਦੀ ਤੀਜੀ ਪਤਨੀ ਕੌਣ ਹੋਵੇਗੀ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦੋਵਾਂ ਵਿਚਾਲੇ ਲਿੰਕਅੱਪ ਦੀਆਂ ਖ਼ਬਰਾਂ ਸੁਰਖ਼ੀਆਂ ’ਚ ਹਨ।
ਇਸ ਤੋਂ ਪਹਿਲਾਂ ਵੀ ਜਦੋਂ ਇਸ ਤਰ੍ਹਾਂ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਸੀ, ਉਦੋਂ ਫਾਤਿਮਾ ਸਨਾ ਸ਼ੇਖ ਨੇ ਇਸ ਨੂੰ ਨਾਕਾਰਦਿਆਂ ਆਮਿਰ ਖ਼ਾਨ ਨੂੰ ਆਪਣਾ ਗੁਰੂ ਤੇ ਮਾਰਗਦਰਸ਼ਕ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਲੋਕ ਬਿਨਾਂ ਕੁਝ ਸੋਚੇ-ਸਮਝੇ ਹੀ ਗਲਤ ਚੀਜ਼ਾਂ ਦਾ ਅਨੁਮਾਨ ਲਗਾ ਲੈਂਦੇ ਹਨ।
ਇਕ ਯੂਜ਼ਰ ਨੇ ਲਿਖਿਆ ਕਿ ਆਮਿਰ ਖ਼ਾਨ ਦੀ ਤੀਜੀ ਪਤਨੀ ਤੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਦੋਵਾਂ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਇਕ ਹੋਰ ਯੂਜ਼ਰ ਨੇ ਸਵਾਲ ਕੀਤਾ ਕਿ ਹਰੇਕ 15 ਸਾਲਾਂ ’ਤੇ ਪਤਨੀ ਬਦਲਣ ਦਾ ਇਹ ਕਿਹੜਾ ਰਿਵਾਜ਼ ਹੈ? ਕੁਝ ਨੇ ਕਿਹਾ ਕਿ ਫਾਤਿਮਾ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਬੇਟੀ ਦੀ ਉਮਰ ਦੀ ਹੈ। ਹਾਲਾਂਕਿ ਇਸ ’ਤੇ ਆਮਿਰ ਖ਼ਾਨ ਜਾਂ ਫਾਤਿਮਾ ਸਨਾ ਸ਼ੇਖ ਵਲੋਂ ਕੋਈ ਵੀ ਅਧਿਕਾਰਕ ਬਿਆਨ ਨਹੀਂ ਆਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਨੇਡਾ 'ਚ ਇੰਜੁਆਏ ਕਰਕੇ ਵਾਪਸ ਪਰਤੇ ਕਰਨਵੀਰ ਬੋਹਰਾ, ਵੇਖੋ ਤਸਵੀਰਾਂ
NEXT STORY