ਮੁੰਬਈ (ਬਿਊਰੋ)– ਆਮਿਰ ਖ਼ਾਨ ਨੂੰ ਮੁੰਬਈ ’ਚ ਪਿਕਲਬਾਲ ਖੇਡਦੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਅਦਾਕਾਰਾ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆ ਰਹੀ ਹੈ। ਇਸ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਵੀਡੀਓ ’ਚ ਆਮਿਰ ਲਾਲ ਸ਼ਰਟ-ਬਲੈਕ ਟਰੈਕ ਪੈਂਟ ’ਚ ਨਜ਼ਰ ਆ ਰਹੇ ਹਨ। ਉਥੇ ਹੀ ਫਾਤਿਮਾ ਗ੍ਰੇ ਟੀ-ਸ਼ਰਟ ਤੇ ਬਲੈਕ ਸ਼ਾਰਟਸ ’ਚ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : 'ਅਨੁਪਮਾ' ਫੇਮ ਅਦਾਕਾਰ ਨਿਤੇਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਫਾਤਿਮਾ ਨਾਲ ਅਫੇਅਰ ਦੀ ਅਫਵਾਹ
ਆਮਿਰ ਖ਼ਾਨ ਨਾਲ ਫ਼ਿਲਮ ‘ਦੰਗਲ’ ਤੇ ‘ਠਗਸ ਆਫ ਹਿੰਦੁਸਤਾਨ’ ’ਚ ਕੰਮ ਕਰਨ ਵਾਲੀ ਫਾਤਿਮਾ ਸਨਾ ਸ਼ੇਖ ਉਦੋਂ ਤੋਂ ਹੀ ਸੁਰਖ਼ੀਆਂ ’ਚ ਹੈ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ ਫਾਤਿਮਾ ਨੇ ਇਨ੍ਹਾਂ ਅਫਵਾਹਾਂ ’ਤੇ ਕਿਹਾ ਸੀ ਕਿ ਉਹ ਅਜਿਹੀਆਂ ਖ਼ਬਰਾਂ ਤੋਂ ਪ੍ਰੇਸ਼ਾਨ ਹੋ ਜਾਂਦੀ ਸੀ ਪਰ ਉਨ੍ਹਾਂ ਨਾਲ ਨਜਿੱਠਣਾ ਸਿੱਖ ਲਿਆ ਹੈ।
ਅਫੇਅਰ ਦੀਆਂ ਖ਼ਬਰਾਂ ’ਤੇ ਦਿੱਤੀ ਪ੍ਰਤੀਕਿਰਿਆ
2018 ’ਚ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇਕ ਇੰਟਰਵਿਊ ’ਚ ਫਾਤਿਮਾ ਨੇ ਕਿਹਾ ਸੀ, ‘‘ਮੈਨੂੰ ਸਮਝਾਉਣ ਦੀ ਲੋੜ ਨਹੀਂ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਜੋ ਵੀ ਕਰੋਗੇ, ਲੋਕ ਤੁਹਾਡੇ ਬਾਰੇ ਗੱਲ ਕਰਨਗੇ। ਜੇਕਰ ਕੋਈ ਤੁਹਾਡੇ ’ਤੇ ਦੋਸ਼ ਲਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ। ਮਨ ਦਾ ਮਤਲਬ ਹੈ ਬਾਹਰ ਜਾਣਾ ਤੇ ਕਹਿਣਾ, ‘‘ਸੁਣੋ, ਤੁਸੀਂ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੇ ਹੋ?’’ ਜੇਕਰ ਤੁਸੀਂ ਹਮਲਾਵਰ ਵਿਅਕਤੀ ਹੋ ਤਾਂ ਤੁਸੀਂ ਹਮਲਾ ਕਰੋਗੇ ਪਰ ਜੇ ਤੁਸੀਂ ਨਿਮਰ ਹੋ ਤਾਂ ਅਸੀਂ ਇਸ ਬਾਰੇ ਗੱਲ ਕਰਾਂਗੇ।’’
2021 ’ਚ ਹੋਇਆ ਸੀ ਕਿਰਨ-ਆਮਿਰ ਦਾ ਤਲਾਕ
ਆਮਿਰ ਨੇ ਸਾਲ 2021 ’ਚ ਆਪਣੀ ਦੂਜੀ ਪਤਨੀ ਕਿਰਨ ਰਾਓ ਤੋਂ ਤਲਾਕ ਲੈ ਲਿਆ ਸੀ। ਇਸ ਜੋੜੇ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਤਲਾਕ ਦਾ ਐਲਾਨ ਕੀਤਾ ਹੈ। ਦੋਵਾਂ ਨੇ ਆਪਸੀ ਸਮਝਦਾਰੀ ਨਾਲ ਇਹ ਤਲਾਕ ਲਿਆ ਸੀ ਪਰ ਦੋਵੇਂ ਅਜੇ ਵੀ ਇਕ-ਦੂਜੇ ਦੇ ਚੰਗੇ ਦੋਸਤ ਹਨ। ਦੋਵੇਂ ਇਸ ਸਮੇਂ ਇਕੱਠੇ ਆਪਣੇ ਪੁੱਤਰ ਆਜ਼ਾਦ ਨੂੰ ਪਾਲਣ ’ਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਹੈ। ਜਦੋਂ ਤੋਂ ਆਮਿਰ ਖ਼ਾਨ ਦਾ ਕਿਰਨ ਰਾਓ ਤੋਂ ਤਲਾਕ ਹੋਇਆ ਹੈ, ਉਦੋਂ ਤੋਂ ਉਨ੍ਹਾਂ ਦਾ ਨਾਂ ਫਾਤਿਮਾ ਸਨਾ ਸ਼ੇਖ ਨਾਲ ਜੁੜ ਗਿਆ ਹੈ।
ਫਾਤਿਮਾ ਆਮਿਰ ਦੀ ਧੀ ਦੇ ਕਾਫੀ ਕਰੀਬ ਹੈ
ਫਾਤਿਮਾ ਆਮਿਰ ਦੇ ਪਰਿਵਾਰ ਦੇ ਬਹੁਤ ਕਰੀਬ ਹੈ। ਆਮਿਰ ਦੀ ਵੱਡੀ ਧੀ ਇਰਾ ਖ਼ਾਨ ਨਾਲ ਉਨ੍ਹਾਂ ਦੀ ਬਾਂਡਿੰਗ ਕਾਫੀ ਚੰਗੀ ਹੈ। ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਪਿਛਲੇ ਸਾਲ ਫਾਤਿਮਾ ਨੇ ਇਰਾ ਦੀ ਮੰਗਣੀ ਤੋਂ ਬਾਅਦ ਜੋੜੇ ਲਈ ਇਕ ਖ਼ੂਬਸੂਰਤ ਨੋਟ ਸ਼ੇਅਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਰਾ ਖ਼ਾਨ ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਦੂਜੀ ਔਲਾਦ ਹੈ। ਆਮਿਰ ਦੇ ਪਹਿਲੇ ਵਿਆਹ ਤੋਂ ਇਕ ਪੁੱਤ ਜੁਨੈਦ ਖ਼ਾਨ ਵੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਜੀਤ ਬਾਵਾ ਦੀ ਫ਼ਿਲਮ ‘ਲੈਂਬਰਗਿੰਨੀ’ ਦਾ ਗੀਤ ‘ਕਿਹੜੇ ਪਿੰਡ ਤੋਂ’ ਨੂੰ ਮਿਲ ਰਿਹੈ ਰੱਜਵਾਂ ਪਿਆਰ
NEXT STORY