ਮੁੰਬਈ (ਬਿਊਰੋ) - ਟੀ. ਵੀ. ਇੰਡਸਟਰੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਅੱਜ ਇੱਕ ਹੋਰ ਦਿੱਗਜ ਅਦਾਕਾਰ ਨੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਹੈ। ਮਸ਼ਹੂਰ ਅਦਾਕਾਰ ਨਿਤੇਸ਼ ਪਾਂਡੇ ਹੁਣ ਸਾਡੇ 'ਚ ਨਹੀਂ ਰਹੇ। 51 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦਈਏ ਕਿ ਨਿਤੇਸ਼ ਪਾਂਡੇ ਦੀ ਮੌਤ ਨਾਲ ਮਨੋਰੰਜਨ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਤੇ ਮਸ਼ਹੂਰ ਕਲਾਕਾਰ ਨਮ ਅੱਖਾਂ ਨਾਲ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਲਈ ਯਕੀਨ ਕਰਨਾ ਔਖਾ ਹੋ ਰਿਹਾ ਹੈ ਕਿ ਹੱਸਦਾ ਮੁਸਕਰਾਉਂਦਾ ਚਿਹਰਾ ਅੱਜ ਉਨ੍ਹਾਂ ਵਿਚਕਾਰ ਨਹੀਂ ਹੈ।
ਨਿਤੇਸ਼ ਨੇ ਸ਼ਾਹਰੁਖ ਨਾਲ ਵੀ ਕੀਤਾ ਸੀ ਕੰਮ
ਨਿਤੇਸ਼ ਨੇ ਕਈ ਹਿੰਦੀ ਫ਼ਿਲਮਾਂ ਅਤੇ ਟੀਵੀ ਸ਼ੋਅਜ਼ 'ਚ ਕੰਮ ਕੀਤਾ ਸੀ। ਉਨ੍ਹਾਂ ਨੇ ਫ਼ਿਲਮ 'ਓਮ ਸ਼ਾਂਤੀ ਓਮ' 'ਚ ਸ਼ਾਹਰੁਖ ਖ਼ਾਨ ਦੇ ਸਹਾਇਕ ਦੀ ਭੂਮਿਕਾ ਨਿਭਾਈ ਸੀ। ਉਹ 'ਬਧਾਈ ਦੋ', 'ਰੰਗੂਨ', 'ਹੰਟਰ', 'ਦਬੰਗ 2', 'ਬਾਜ਼ੀ', 'ਮੇਰੇ ਯਾਰ ਕੀ ਸ਼ਾਦੀ ਹੈ', 'ਮਦਾਰੀ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਏ ਸਨ। ਟੀ. ਵੀ. ਸ਼ੋਅਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਸਾਯਾ', 'ਅਸਤਿਤਵ...ਏਕ ਪ੍ਰੇਮ ਕਹਾਣੀ', 'ਹਮ ਲੜਕੀਆਂ', 'ਇੰਡੀਆਵਾਲੀ ਮਾਂ', 'ਹੀਰੋ-ਗੈਬੇ ਮੋਡ ਆਨ' 'ਚ ਆਪਣੇ ਸ਼ਾਨਦਾਰ ਕੰਮ ਨਾਲ ਸਾਰਿਆਂ ਦਾ ਦਿਲ ਜਿੱਤਿਆ ਸੀ।
ਨਿਤੇਸ਼ ਨੂੰ ਆਖ਼ਰੀ ਵਾਰ ਅਨੁਪਮਾ ਸ਼ੋਅ 'ਚ ਦੇਖਿਆ ਗਿਆ ਸੀ
ਉਨ੍ਹਾਂ ਨੇ ਪ੍ਰਸਿੱਧ ਸ਼ੋਅ 'ਅਨੁਪਮਾ' 'ਚ ਧੀਰਜ ਕਪੂਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਅਨੁਜ ਦੇ ਦੋਸਤ ਦੇ ਰੂਪ 'ਚ ਸ਼ੋਅ 'ਚ ਐਂਟਰੀ ਲਈ ਸੀ। ਸੀਰੀਅਲ 'ਚ ਉਨ੍ਹਾਂ ਦਾ ਟਰੈਕ ਅਜੇ ਵੀ ਚੱਲ ਰਿਹਾ ਸੀ ਪਰ ਦੇਖੋ ਕਿਸ ਨੂੰ ਪਤਾ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਸ਼ੋਅ ਹੋਵੇਗਾ। ਨਿਤੇਸ਼ ਪਾਂਡੇ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਨੁਪਮਾ ਸ਼ੋਅ ਦੀ ਟੀਮ ਸਦਮੇ 'ਚ ਹੈ।
ਪਹਿਲੀ ਪਤਨੀ ਨਾਲ ਹੋ ਗਿਆ ਸੀ ਤਲਾਕ
ਨਿੱਜੀ ਜ਼ਿੰਦਗੀ 'ਚ ਨਿਤੇਸ਼ ਦਾ ਵਿਆਹ 1998 'ਚ ਅਸ਼ਵਨੀ ਕਾਲਸੇਕਰ ਨਾਲ ਹੋਇਆ ਸੀ ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਦੋਵਾਂ ਦਾ 2002 'ਚ ਤਲਾਕ ਹੋ ਗਿਆ ਸੀ। ਬਾਅਦ 'ਚ ਨਿਤੇਸ਼ ਨੇ ਟੀ. ਵੀ. ਅਦਾਕਾਰਾ ਅਰਪਿਤਾ ਪਾਂਡੇ ਨਾਲ ਵਿਆਹ ਕਰਵਾ ਲਿਆ ਸੀ।
ਬਾਕੀ ਸਪਾਈਡਰਮੈਨਜ਼ ਨਾਲੋਂ ਬੇਹੱਦ ਵੱਖਰਾ ਹੈ ਭਾਰਤੀ ਸਪਾਈਡਰਮੈਨ ਪਵਿੱਤਰ ਪ੍ਰਭਾਕਰ
NEXT STORY