ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਆਪਣੀ ਨਵੀਂ blockbuster ਫਿਲਮ ‘ਸਿਤਾਰੇ ਜ਼ਮੀਨ ਪਰ’ ਨੂੰ ਸਿਰਫ਼ YouTube 'ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫਿਲਮ 1 ਅਗਸਤ ਤੋਂ YouTube 'ਤੇ ਉਪਲਬਧ ਹੋਵੇਗੀ ਅਤੇ ਕਿਸੇ ਵੀ ਹੋਰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਨਹੀਂ ਕੀਤੀ ਜਾਵੇਗੀ।
ਆਮਿਰ ਖਾਨ ਨੇ ਆਪਣੇ ਫ਼ੈਸਲੇ 'ਤੇ ਚਾਨਣ ਪਾਉਂਦਿਆਂ ਕਿਹਾ, “ਪਿਛਲੇ 15 ਸਾਲਾਂ ਤੋਂ ਮੈਂ ਇਹ ਸੋਚ ਰਿਹਾ ਸੀ ਕਿ ਉਹ ਲੋਕ ਜੋ ਥੀਏਟਰ ਤੱਕ ਨਹੀਂ ਪਹੁੰਚ ਸਕਦੇ, ਉਹਨਾਂ ਤੱਕ ਸਿਨੇਮਾ ਕਿਵੇਂ ਪਹੁੰਚਾਇਆ ਜਾਵੇ। ਹੁਣ ਯੂ.ਪੀ.ਆਈ. ਦੇ ਆਉਣ ਨਾਲ, ਇੰਟਰਨੈੱਟ ਦੀ ਪਹੁੰਚ ਵਿੱਚ ਹੋਏ ਵਾਧੇ ਨਾਲ ਅਤੇ YouTube ਦੇ ਹਰ ਡਿਵਾਈਸ 'ਤੇ ਹੋਣ ਨਾਲ ਇਹ ਸੰਭਵ ਹੋ ਗਿਆ ਹੈ।” ਉਹ ਅੱਗੇ ਕਹਿੰਦੇ ਹਨ, “ਮੇਰਾ ਸੁਪਨਾ ਹੈ ਕਿ ਸਿਨੇਮਾ ਹਰ ਇੱਕ ਤੱਕ ਪਹੁੰਚੇ, ਸਸਤੇ ਅਤੇ ਆਸਾਨ ਢੰਗ ਨਾਲ। ਜੇਕਰ ਇਹ ਮਾਡਲ ਕਾਮਯਾਬ ਹੋ ਜਾਂਦਾ ਹੈ ਤਾਂ ਨਵੇਂ ਕਲਾਕਾਰਾਂ ਲਈ ਇਹ ਇਕ ਵੱਡਾ ਮੰਚ ਸਾਬਤ ਹੋਵੇਗਾ।”
YouTube India ਦੀ ਕੰਟਰੀ ਮੈਨੇਜਿੰਗ ਡਾਇਰੈਕਟਰ ਗੁੰਜਨ ਸੋਨੀ ਨੇ ਵੀ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਇਹ ਸਿਰਫ਼ ਇੱਕ ਫਿਲਮ ਰਿਲੀਜ਼ ਨਹੀਂ, ਸਗੋਂ ਭਾਰਤੀ ਸਿਨੇਮਾ ਨੂੰ ਗਲੋਬਲ ਮੰਚ 'ਤੇ ਲਿਜਾਣ ਦੀ ਦਿਸ਼ਾ ਵਿੱਚ ਇਕ ਵੱਡਾ ਕਦਮ ਹੈ। YouTube ਹੁਣ ਨਿਰਮਾਤਾਵਾਂ ਨੂੰ ਵਿਸ਼ਾਲ ਦਰਸ਼ਕ ਵਰਗ ਤੱਕ ਪਹੁੰਚਣ ਅਤੇ ਆਪਣੇ ਕੰਟੈਂਟ 'ਤੇ ਕੰਟਰੋਲ ਰੱਖਣ ਦਾ ਮੌਕਾ ਦੇ ਰਿਹਾ ਹੈ।” RS ਪ੍ਰਸੰਨਾ ਦੇ ਨਿਰਦੇਸ਼ਨ ਵਿਚ ਬਣੀ ਇਹ ਫਿਲਮ 20 ਜੂਨ ਨੂੰ ਸਿਨੇਮਾਘਰਾਂ 'ਚ ਆਈ ਸੀ। ਹੁਣ YouTube ਰਾਹੀਂ ਇਹ ਫਿਲਮ ਹਰ ਦਰਸ਼ਕ ਤੱਕ ਮੁਫ਼ਤ ਪਹੁੰਚੇਗੀ।
'ਟੌਕਸਿਕ' 'ਚ ਖੁਦ ਸਟੰਟ ਕਰਨਗੇ ਅਕਸ਼ੈ ਓਬਰਾਏ, ਤਾਰਾ ਸੁਤਾਰੀਆ ਅਤੇ ਹੁਮਾ ਕੁਰੈਸ਼ੀ
NEXT STORY